ਜਲੰਧਰ, 19 ਦਸੰਬਰ (ਅ. ਬ.)-ਯੂ.ਕੇ. ਵਿਚ 'ਅਜੀਤ' ਲਈ ਪੱਤਰਕਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਰਜੀਤ ਸਿੰਘ ਦੁਸਾਂਝ ਅਤੇ ਜਤਿੰਦਰ ਸਿੰਘ ਦੁਸਾਂਝ ਦੇ ਸਤਿਕਾਰਯੋਗ ਪਿਤਾ ਸਰਦਾਰ ਕੁਲਦੀਪ ਸਿੰਘ ਦੁਸਾਂਝ, ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਪਿੰਡ ਪੁਆਦੜਾ, ਨੇੜੇ ਬਿਲਗਾ (ਜਲੰਧਰ) ਵਿਖੇ ਹੋਇਆ | ਭਾਈ ਭੁਪਿੰਦਰ ਸਿੰਘ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ, ਮੁੱਖ ਗ੍ਰੰਥੀ ਭਾਈ ਲਖਵਿੰਦਰ ਸਿੰਘ ਵਲੋਂ ਅਰਦਾਸ ਤੇ ਗੁਰਬਾਣੀ ਦਾ ਜਾਪ ਕੀਤਾ ਗਿਆ | ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਉਨ੍ਹਾਂ ਦੇ ਸਪੁੱਤਰਾਂ ਹਰਜੀਤ ਸਿੰਘ ਦੁਸਾਂਝ ਅਤੇ ਜਤਿੰਦਰ ਸਿੰਘ ਦੁਸਾਂਝ ਨੂੰ ਸਿਰੋਪਾਓ ਭੇਟ ਕੀਤਾ ਗਿਆ | ਅੰਤ 'ਚ ਪੱਤਰਕਾਰ ਹਰਜੀਤ ਸਿੰਘ ਦੁਸਾਂਝ ਨੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਤੇ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਐਡਵੋਕੇਟ ਹਰਕਮਲ ਸਿੰਘ ਭੁੱਲਰ, ਪਿੰਡ ਪੁਆਦੜਾ ਦੇ ਸਰਪੰਚ ਦੇਸ ਰਾਜ, ਸਾਬਕਾ ਸਰਪੰਚ ਬਲਜਿੰਦਰ ਸਿੰਘ ਬਿੱਟੂ, ਸਾਬਕਾ ਸਰਪੰਚ ਤੋਤਾ ਸਿੰਘ, ਪੰਚ ਸੁਖਵਿੰਦਰ ਕੌਰ, ਕੁਲਵਿੰਦਰ ਸਿੰਘ, ਮਲਕੀਤ ਸਿੰਘ ਮੁਠੱਡਾ, ਹਰਦੀਪ ਸਿੰਘ ਸੋਤਰਾਂ, ਨੰਬਰਦਾਰਨੀ ਪਾਲ ਕੌਰ ਆਦਿ ਮੌਜੂਦ ਸਨ |