14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

2 ਲੁਟੇਰਿਆਂ ਨੇ ਫਾਈਨੈਂਸ ਕੰਪਨੀ ਦੇ ਮਾਲਕ ਕੋਲੋਂ ਮੋਟਰਸਾਈਕਲ, ਨਕਦੀ ਅਤੇ ਮੋਬਾਈਲ ਖੋਇਆ

Ad Position 21
No active advertisement
ਅਜੀਤ ਡੈਸਕ 20-12-2025
ਨਕੋਦਰ, 19 ਦਸੰਬਰ (ਗੁਰਵਿੰਦਰ ਸਿੰਘ)-ਜਲੰਧਰ ਨਕੋਦਰ ਹਾਈਵੇਅ 'ਤੇ ਪਿੰਡ ਕੰਗ ਸਾਹਿਬੂ ਬੇਈ ਨੇੜੇ, ਮੋਟਰਸਾਈਕਲ 'ਤੇ ਸਵਾਰ 2 ਅਣਪਛਾਤੇ ਲੁਟੇਰੇ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ, ਨੇ ਦਾਤਰ ਦੀ ਨੋਕ 'ਤੇ ਇੱਕ ਫਾਈਨੈਂਸ ਕੰਪਨੀ ਦੇ ਮਾਲਕ ਦਾ ਮੋਟਰਸਾਈਕਲ, ਐਪਲ ਮੋਬਾਈਲ ਫੋਨ, ਬਟੂਆ, ਏ.ਟੀ.ਐਮ ਕਾਰਡ, ਨਕਦੀ ਅਤੇ ਹੋਰ ਸਾਮਾਨ ਖੋਹ ਲਿਆ ¢ ਪੀੜਤ ਦੀ ਸ਼ਿਕਾਇਤ ਦੇ ਆਧਾਰ 'ਤੇ, ਸਦਰ ਪੁਲਿਸ ਸਟੇਸ਼ਨ, ਨਕੋਦਰ ਨੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ¢ ਪੁਲਿਸ ਨੂੰ ਕੀਤੀ ਸ਼ਿਕਾਇਤ 'ਚ ਪੀੜਤ ਸੁਖਚੈਨ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਫਤਿਹਪੁਰ ਨੇ ਦੱਸਿਆ ਕਿ 18 ਦਸੰਬਰ ਨੂੰ , ਉਹ ਫਾਈਨੈਂਸ ਕੰਪਨੀ, ਗੁਰੂ ਅਮਰਦਾਸ ਚÏਕ, ਜਲੰਧਰ ਤੋਂ ਆਪਣੇ ਮੋਟਰਸਾਈਕਲ 'ਤੇ ਸਵੇਰੇ 10 ਵਜੇ ਦੇ ਕਰੀਬ ਸ਼ਾਹਕੋਟ ਲਈ ਰਵਾਨਾ ਹੋਇਆ ਸੀ¢ ਜਦੋਂ ਮੈਂ ਪਿੰਡ ਕੰਗ ਸਾਹਿਬੂ ਦੇ ਅੱਗੇ ਬੇਈ ਦੇ ਨੇੜੇ ਪੁੱਜਿਆ, ਤਾਂ ਮੈਂ ਆਪਣਾ ਮੋਟਰਸਾਈਕਲ ਪਿਸ਼ਾਬ ਕਰਨ ਲਈ ਸਾਈਡ 'ਤੇ ਰੋਕ ਲਿਆ¢ ਮੇਰੇ ਮਗਰਲੇ ਜਲੰਧਰ ਵਾਲੇ ਪਾਸੇ ਤੋਂ ਮੋਟਰਸਾਈਕਲ ਸਵਾਰ 2 ਅਣਪਛਾਤੇ ਨÏਜਵਾਨ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਆਏ ਅਤੇ ਉਨ੍ਹਾਂ ਨੇ ਦਾਤਰ ਦੀ ਨੋਕ 'ਤੇ ਮੇਰਾ ਐਪਲ 13 ਮੋਬਾਈਲ ਫੋਨ, ਨਕਦੀ, ਏ.ਟੀ.ਐਮ ਕਾਰਡ, ਆਧਾਰ ਕਾਰਡ, ਪਰਸ, ਆਈ.ਡੀ ਕਾਰਡ, ਕਿੱਟ ਬੈਗ ਖੋਹ ਲਿਆ ਅਤੇ ਜਾਂਦੇ ਸਮੇਂ ਮੇਰਾ ਮੋਟਰਸਾਈਕਲ ਲੈ ਗਏ ਅਤੇ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਗਏ¢ ਪੁਲਿਸ ਸਟੇਸ਼ਨ ਸਦਰ ਨਕੋਦਰ ਦੇ ਜਾਂਚ ਅਧਿਕਾਰੀ ਏ.ਐਸ.ਆਈ ਤੀਰਥ ਰਾਮ ਨੇ ਪੀੜਤ ਦੀ ਸ਼ਿਕਾਇਤ 'ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਧਾਰਾ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 2 ਕਿੱਲੋ 10 ਗ੍ਰਾਮ ਅਫ਼ੀਮ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਜ਼ੋਨ ਨੰ.11 ਸੰਗੋਵਾਲ ਤੋਂ ਬਲਾਕ ਸੰਮਤੀ ਦੇ ਕਾਂਗਰਸੀ ਉਮੀਦਵਾਰ ਵਰਿੰਦਰਜੀਤ ਕੌਰ ਨੇ ਜਿੱਤੀ ਚੋਣ
Ad Position 24