ਜਲੰਧਰ, 19 ਦਸੰਬਰ (ਹਰਵਿੰਦਰ ਸਿੰਘ ਫੁੱਲ)-ਖਾਂਬਰਾ ਚਰਚ ਦੇ ਮੁਖੀ ਪ੍ਰੇਰਿਤ ਅੰਕੁਰ ਨਰੂਲਾ ਵਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ | ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ | ਸ਼ੋਭਾ ਯਾਤਰਾ ਖਾਂਬਰਾ ਚਰਚ ਤੋਂ ਆਰੰਭ ਹੋ ਕੇ ਬੂਟਾ ਪਿੰਡ, ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਸ੍ਰੀ ਰਾਮ ਚੌਕ, ਲਵ ਕੁਸ਼ ਚੌਕ, ਸ਼ਹੀਦ ਭਗਤ ਸਿੰਘ ਚੌਕ, ਮਾਈ ਹੀਰਾ ਗੇਟ ਅਤੇ ਫਿਰ ਬਸਤੀ ਅੱਡਾ ਤੋਂ ਹੁੰਦੇ ਹੋਏ ਵਾਪਸ ਦੇਰ ਸ਼ਾਮ ਖਾਂਬਰਾ ਚਰਚ ਵਿਖੇ ਪਹੰੁਚ ਕੇ ਸਮਾਪਤ ਹੋਈ | ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂ ਪ੍ਰਭੂ ਯਿਸੂ ਦਾ ਗੁਣਗਾਨ ਕਰਦੇ ਹੋਏ ਨਾਲ ਚੱਲ ਰਹੇ ਸਨ | ਇਸ ਮੌਕੇ ਪ੍ਰੇਰਿਤ ਅੰਕੁਰ ਨਰੂਲਾ ਨੇ ਪ੍ਰਭੂ ਯਿਸੂ ਮਸੀਹ ਦੇ ਬਚਨ ਸੰਗਤਾਂ ਨਾਲ ਸਾਂਝੇ ਕਰਦਿਆਂ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ |