14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੀ.ਟੀ. ਗਰੁੱਪ ਸ਼ਾਹਪੁਰ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 20-12-2025
ਜਲੰਧਰ, 19 ਦਸੰਬਰ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਸ਼ਾਹਪੁਰ ਕੈਂਪਸ ਵਲੋਂ ਪਰਾਲੀ ਨਾ ਸਾੜ ਕੇ ਵਾਤਾਵਰਨ ਸੁਰੱਖਿਆ ਵਿਚ ਸਰਾਹਣਯੋਗ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨਾਂ ਦੇ ਸਨਮਾਨ 'ਚ ਇੱਕ ਅਰਥਪੂਰਨ ਸਮਾਗਮ ਕਰਵਾਇਆ ਗਿਆ | ਇਹ ਸਮਾਗਮ ਪੇ੍ਰਰਨਾਦਾਇਕ ਥੀਮ 'ਪਰਾਲੀ ਨਹੀਂ ਜਲਾਵਾਂਗੇ, ਰੰਗਲਾ ਪੰਜਾਬ ਬਣਾਵਾਂਗੇ”' ਅਧੀਨ ਕਰਵਾਇਆ ਗਿਆ | ਇਸ ਪਹਿਲ ਦਾ ਉਦੇਸ਼ ਉਨ੍ਹਾਂ ਕਿਸਾਨਾਂ ਦੀ ਪਹਿਚਾਣ ਕਰਨਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨਾ ਸੀ, ਜਿਨ੍ਹਾਂ ਨੇ ਪਰਾਲੀ ਸਾੜਨ ਦੀ ਥਾਂ ਵਾਤਾਵਰਨ-ਅਨੁਕੂਲ ਵਿਕਲਪ ਅਪਣਾਏ ਹਨ | ਜਲੰਧਰ ਦੇ ਸਥਾਨਕ ਇਲਾਕਿਆਂ ਦੇ ਨਾਲ-ਨਾਲ ਤਰਨ ਤਾਰਨ ਅਤੇ ਅੰਮਿ੍ਤਸਰ ਵਰਗੇ ਜ਼ਿਲਿ੍ਹਆਂ ਤੋਂ ਆਏ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਿੰਮੇਵਾਰ ਖੇਤੀਬਾੜੀ ਤਕਨੀਕਾਂ ਅਤੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਦਾਰ ਚਰਨਜੀਤ ਸਿੰਘ ਚੰਨੀ, ਚੇਅਰਮੈਨ, ਸੀ.ਟੀ. ਗਰੁੱਪ ਨੇ ਕਿਸਾਨਾਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਦੇ ਯਤਨਾਂ ਦੀ ਭਰਪੂਰ ਪ੍ਰਸੰਸਾ ਕੀਤੀ | ਇਸ ਸਮਾਗਮ ਵਿਚ ਡਾ. ਮਨਬੀਰ ਸਿੰਘ, ਮੈਨੇਜਿੰਗ ਡਾਇਰੈਕਟਰ, ਸੀਟੀ ਗਰੁੱਪ ਦੀ ਵਿਸ਼ੇਸ਼ ਹਾਜ਼ਰੀ ਰਹੀ | ਇਸ ਮੌਕੇ ਡਾ. ਸੰਗਰਾਮ ਸਿੰਘ, ਡਾਇਰੈਕਟਰ (ਅਕਾਦਮਿਕ ਆਪੇ੍ਰਸ਼ਨਜ਼); ਡਾ. ਸ਼ਿਵ ਕੁਮਾਰ, ਡਾਇਰੈਕਟਰ ਕੈਂਪਸ; ਡਾ. ਵਨੀਤ ਠਾਕੁਰ, ਡਾਇਰੈਕਟਰ ਐਡਮਿਸ਼ਨਜ਼ ਅਤੇ ਅਕਾਦਮਿਕ ਆਪੇ੍ਰਸ਼ਨਜ਼ ਨਾਲ ਸੰਬੰਧਿਤ ਸੀਨੀਅਰ ਮੈਂਬਰ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ 2 ਬਰੀ ਅਗਲੀ ਖ਼ਬਰ ਖਾਂਬਰਾ ਚਰਚ ਨੇ ਯਿਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
Ad Position 24