14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਪੰਥ ਪ੍ਰਸਿੱਧ ਰਾਗੀ ਜਥੇ ਅਤੇ ਸੰਤ-ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ

Ad Position 21
No active advertisement
ਅਜੀਤ ਡੈਸਕ 20-12-2025
ਚੁਗਿੱਟੀ/ਜੰਡੂ ਸਿੰਘਾ, 19 ਦਸੰਬਰ (ਨਰਿੰਦਰ ਲਾਗੂ)-ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਵਲੋਂ ਟਰੱਕ ਯੂਨੀਅਨ ਅਤੇ 350 ਸਾਲਾ ਸ਼ਤਾਬਦੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸਫ਼ਰ-ਏ-ਸ਼ਹਾਦਤ ਦੇ ਤਹਿਤ ਗੁਰਮਤਿ ਸਮਾਗਮ ਲੰਮਾ ਪਿੰਡ ਚÏਕ ਦੇ ਨਜ਼ਦੀਕ ਸ਼ਾਮ 4.00 ਵਜੇ ਤੋਂ ਰਾਤ 10.00 ਵਜੇ ਤੱਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ¢ ਇਸ ਸੰਬੰਧੀ ਜਾਣਕੀਰ ਦਿੰਦੇ ਹੋਏ ਉੱਘੇ ਸਮਾਜ ਸੇਵਕ ਅਮਰਜੀਤ ਸਿੰਘ ਕਿਸ਼ਨਪੁਰਾ ਅਤੇ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਗੁਰਮਤਿ ਸਮਾਗਮ ਦÏਰਾਨ 18 ਦਸੰਬਰ ਸ਼ਾਮ 4 ਵਜੇ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਮਿਲ ਕਰ ਕੇ ਕੀਤੇ¢ ਉਪਰੰਤ ਖੁੱਲ੍ਹੇ ਪੰਡਾਲ ਵਿਚ ਸੁਆਮੀ ਸ਼ਾਂਤਾਨੰਦ ਉਦਾਸੀਨ ਗੋਪਾਲ ਨਗਰ ਵਾਲੇ, ਸੰਤ ਨਿਰਮਲ ਦਾਸ ਬਾਬੇ ਜÏੜੇ ਰਾਏਪੁਰ ਰਸੂਲਪੁਰ ਵਾਲੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਭਾਈ ਜਗਦੇਵ ਸਿੰਘ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸ਼Ïਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਤਜਿੰਦਰ ਸਿੰਘ ਜਲੰਧਰ ਵਾਲੇ ਅਤੇ ਜਸਵਿੰਦਰ ਸਿੰਘ ਖ਼ਾਲਸਾ ਸਟੇਜ ਸਕੱਤਰ ਨੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ¢ ਇਸ ਮÏਕੇ ਗੁਰਪ੍ਰਤਾਪ ਸਿੰਘ ਵਡਾਲਾ, ਗੁਰਚਰਨ ਸਿੰਘ ਚੰਨੀ, ਵਿਨੀਤ ਧੀਰ ਕ੍ਰਿਸ਼ਨ ਦੇਵ ਭੰਡਾਰੀ, ਦਿਨੇਸ਼ ਢੱਲ, ਮੋਹਿੰਦਰ ਸਿੰਘ ਬਿਨਾਕਾ, ਹਰਜੀਤ ਕÏਰ ਤਲਵੰਡੀ, , ਗੁਰਜੀਤ ਸਿੰਘ ਮਰਵਾਹਾ, ਅਮਰਜੀਤ ਸਿੰਘ ਅਮਰੀ, ਸੁਰਜੀਤ ਸਿੰਘ, ਕੁਲਤਾਰ ਸਿੰਘ ਕੰਡਾ, ਕÏਾਸਲਰ ਰਵੀ ਕੁਮਾਰ, ਕÏਾਸਲਰ ਕੁਲਦੀਪ ਸਿੰਘ ਲੁਭਾਣਾ, ਕÏਾਸਲਰ ਜਗੀਰ ਸਿੰਘ, ਕÏਾਸਲਰ ਬਾਲ ਕ੍ਰਿਸ਼ਨ ਬਾਲੀ, ਸਤਨਾਮ ਸਿੰਘ, ਕਿਰਨਦੀਪ ਸਿੰਘ ਰੰਧਾਵਾ, ਜੋਗਾ ਸਿੰਘ, ਵਿਜੈ ਪ੍ਰਭਾਕਰ ਰਜਿੰਦਰ ਸ਼ਰਮਾ, ਵਿਜੈ ਮਹਾਜਨ ਗੁਰਵਿੰਦਰ ਸਿੰਘ, ਹਰਦੇਵ ਸਿੰਘ ਅਜੀਤ ਸਿੰਘ, ਸਾਹਿਬ ਸਿੰਘ ਢਿੱਲੋਂ, ਚਰਨਜੀਤ ਸਿੰਘ ਬਿੱਟਾ, ਇੰਦਰ ਸਿੰਘ, ਹਰਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਰੀਕ ਸਿੰਘ, ਬਲਰਾਜ ਸਿੰਘ, ਸੁਖਚਰਨ ਸਿੰਘ ਮੱਕੜ, ਲੱਕੀ ਕਾਲੜਾ, ਮਨਜਿੰਦਰ ਸਿੰਘ ਸੋਨੀ, ਰਵਿੰਦਰ ਸਿੰਘ ਬੱਬੂ ਆਦਿ ਵੱਲੋਂ ਸੰਗਤਾਂ ਵਿਚ ਹਾਜ਼ਰੀ ਭਰੀ ਗਈ |
Ad Position 22
No active advertisement
ਪਿਛਲੀ ਖ਼ਬਰ ਦੁਆਬਾ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ 2 ਬਰੀ
Ad Position 24