ਚੁਗਿੱਟੀ, 21 ਦਸੰਬਰ (ਲਾਗੂ)-ਨਗਰ ਨਿਗਮ ਵਲੋਂ ਤਿੰਨ ਦਿਨ ਦਾ ਨੋਟਿਸ ਚਿਪਕਾਉਣ ਉਪਰੰਤ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਲੱਗੇ ਨਾਜਾਇਜ਼ ਗੇਟ ਤਾਂ 10 ਦਿਨ ਬੀਤਣ ਉਪਰੰਤ ਅਜੇ ਤੱਕ ਹਟਾਏ ਨਹੀਂ ਗਏ ਸਗੋਂ ਇਸ ਕਾਲੋਨੀ ਦੀ ਮੁੱਖ ਸੜਕ 'ਤੇ ਲੋਕਾਂ ਨੇ ਰੇਹੜੀਆਂ ਲਾਉਣ ਦੀ ਆੜ 'ਚ ਨਾਜਾਇਜ਼ ਝੌਂਪੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਲੋਕਾਂ 'ਚ ਭਾਰੀ ਰੋਸ ਪੈਦਾ ਹੋ ਰਿਹਾ ਹੈ | ਰਾਸ਼ਟਰੀ ਮਾਰਗ ਤੋਂ ਕਾਲੋਨੀ 'ਚੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਇਸ ਮੁੱਖ ਸੜਕ ਦੇ ਪ੍ਰਵੇਸ਼ ਦੁਆਰ 'ਤੇ ਬਣੀ ਇਹ ਝੌਂਪੜੀਨੁਮਾ ਨਾਜਾਇਜ਼ ਕਬਜ਼ੇ ਦੀ ਸ਼ੁਰੂਆਤ ਕਲੋਨੀ ਦੀ ਆਵਾਜਾਈ ਤੇ ਦਿੱਖ ਨੂੰ ਪ੍ਰਭਾਵਿਤ ਕਰੇਗੀ | ਇਸ ਸੰਬੰਧੀ ਲੋਕਾਂ ਨੇ ਨਗਰ ਨਿਗਮ ਨੂੰ ਤੁਰੰਤ ਅਜਿਹੀਆਂ ਨਾਜਾਇਜ਼ ਝੁੱਗੀਆਂ ਹਟਾਉਣ ਦੀ ਅਪੀਲ ਕੀਤੀ ਹੈ | ਵਰਨਣਯੋਗ ਹੈ ਕਿ ਇਸ ਕਲੋਨੀ ਵਿਚ ਲੱਗੇ ਨਾਜਾਇਜ਼ ਗੇਟ ਹਟਾਉਣ ਸਬੰਧੀ ਕਈ ਸ਼ਿਕਾਇਤਾਂ ਦੇ ਬਾਵਜੂਦ ਨਗਰ ਨਿਗਮ ਵੱਲੋਂ ਢਿੱਲ-ਮੱਠ ਵਰਤੀ ਜਾ ਰਹੀ ਹੈ |
ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਨਾਜਾਇਜ਼ ਕਬਜ਼ਿਆਂ ਤੋਂ ਪ੍ਰੇਸ਼ਾਨ ਨੇ ਲੋਕ
ਅਜੀਤ ਡੈਸਕ
22-12-2025