08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਵਕੀਲਾਂ ਨੇ ਨਵੇਂ ਸਾਲ ਸੰਬੰਧੀ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-12-2025

ਜਲੰਧਰ, 21 ਦਸੰਬਰ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲ ਮੈਂਬਰਾਂ ਵਲੋਂ ਸਥਾਨਕ ਹੋਟਲ 'ਚ ਆਉਣ ਵਾਲੇ ਨਵੇਂ ਸਾਲ 2026 ਨੂੰ ਲੈ ਕੇ ਇਕ ਪ੍ਰੋਗਰਾਮ ਕਰਵਾਇਆ | ਇਸ ਦੌਰਾਨ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਕਰਮਪਾਲ ਸਿੰਘ ਗਿੱਲ ਆਦਿ ਨੇ ਡੀ. ਜੇ. 'ਤੇ ਭੰਗੜੇ ਪਾਏ ਤੇ ਨਾਲ ਹੀ ਆਉਣ ਵਾਲੇ ਸਾਲ 2026 ਦੀਆਂ ਸਾਰੇ ਵਕੀਲਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਪੁਰਾਣੇ ਸਾਲ 2025 'ਚ ਜੇਕਰ ਕਿਸੇ ਦਾ ਵੀ ਕੋਈ ਆਪਸੀ ਮਨਮੁਟਾਵ ਹੈ ਤੇ ਉਹ ਉਸ ਨੂੰ ਪੁਰਾਣੇ ਬੀਤ ਜਾਣ ਵਾਲੇ ਸਾਲ ਨਾਲ ਹੀ ਭੁਲਾ ਕੇ ਪਿੱਛੇ ਛੱਡ ਦੇਵੇ ਤੇ ਆਉਣ ਵਾਲੇ ਨਵੇਂ ਸਾਲ 'ਚ ਆਪਸੀ ਪਿਆਰ ਵਧਾਉਣ ਵੱਲ ਧਿਆਨ ਦਿੱਤਾ ਜਾਵੇ | ਇਸ ਮੌਕੇ ਵਕੀਲਾਂ 'ਚ ਸੂਰਜ ਪ੍ਰਤਾਪ ਸਿੰਘ, ਓਮ ਪ੍ਰਕਾਸ਼ ਸ਼ਰਮਾ ਸਾਬਕਾ ਪ੍ਰਧਾਨ, ਹਰਨੇਕ ਸਿੰਘ, ਰਮਿਤ ਅਰੋੜਾ, ਰਵੀਸ਼ ਮਲਹੋਤਰਾ, ਰਤਨ ਦੁਆ, ਅਮਰਿੰਦਰ ਪਾਲ ਸਿੰਘ ਥਿੰਦ, ਰਾਕੇਸ਼ ਧੀਰ, ਪਿ੍ਤਪਾਲ ਸਿੰਘ, ਜੇ. ਪੀ. ਸਿੰਘ ਸਮੇਤ ਵੱਡੀ ਗਿਣਤੀ 'ਚ ਹੋਰ ਵਕੀਲ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਐਵੇਨਿਊ 'ਚ ਨਾਜਾਇਜ਼ ਕਬਜ਼ਿਆਂ ਤੋਂ ਪ੍ਰੇਸ਼ਾਨ ਨੇ ਲੋਕ ਅਗਲੀ ਖ਼ਬਰ ਸ਼ੇਰੋਵਾਲੀਆ ਦੀ ਅਗਵਾਈ 'ਚ ਕਾਂਗਰਸੀਆਂ ਨੇ 'ਵੀਬੀ-ਜੀ ਰਾਮ ਜੀ' ਬਿੱਲ ਖ਼ਿਲਾਫ਼ ਮੋਦੀ ਦਾ ਪੁਤਲਾ ਫੂਕਿਆ
Ad Position 24