07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਾਂਗਰਸੀ ਵਰਕਰਾਂ ਦੀ ਮਿਹਨਤ ਸਦਕਾ ਵਿਧਾਨ ਸਭਾ ਹਲਕਾ ਨਕੋਦਰ 'ਚ ਗਰਾਫ਼ ਵੱਡਾ ਹੋਇਆ-ਡਾ. ਦਾਹੀਆ

Ad Position 21
No active advertisement
ਅਜੀਤ ਡੈਸਕ 22-12-2025
ਨਕੋਦਰ, 21 ਦਸੰਬਰ (ਗੁਰਵਿੰਦਰ ਸਿੰਘ)-ਕਾਂਗਰਸ ਨੇ ਨਕੋਦਰ ਅਤੇ ਨੂਰਮਹਿਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਵੱਡੀ ਅਤੇ ਇਤਿਹਾਸਕ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਹਲਕਾਵਾਸੀ ਹੁਣ 'ਝਾੜੂ ਵਾਲਿਆਂ' ਦੀਆਂ ਨੀਤੀਆਂ 'ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਮੁਕੰਮਲ ਤÏਰ 'ਤੇ ਝਾੜੂ ਫੇਰ ਦੇਣਗੇ | ਇਹ ਪ੍ਰਗਟਾਵਾ ਡਾ. ਨਵਜੋਤ ਦਹੀਆ, ਹਲਕਾ ਇੰਚਾਰਜ ਨਕੋਦਰ (ਕਾਂਗਰਸ) ਨੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਨ ਲਈ ਕੀਤੀ ਗਈ ਮੀਟਿੰਗ ਦÏਰਾਨ ਕਰਦਿਆਂ ਕੀਤਾ ¢ ਡਾ. ਦਾਹੀਆ ਨੇ ਕਿਹਾ ਕਿ ਇਹ ਜਿੱਤ ਕਾਂਗਰਸ ਦੇ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਵਰਕਰਾਂ ਦੀ ਮਿਹਨਤ ਸਦਕਾ ਮਿਲੀ ਹੈ¢ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਇਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਸੀ, ਜਿਸ ਨੂੰ ਕਾਂਗਰਸ ਨੇ ਜਿੱਤ ਲਿਆ ਹੈ ਅਤੇ ਹੁਣ 2027 ਦੇ ਫਾਈਨਲ ਲਈ ਹੋਰ ਵੀ ਜ਼ੋਰ-ਸ਼ੋਰ ਨਾਲ ਤਿਆਰੀਆਂ ਆਰੰਭਣ ਦਾ ਸੱਦਾ ਦਿੱਤਾ¢ ਡਾ. ਦਾਹੀਆ ਵਲੋਂ ਅੱਜ ਆਪਣੇ ਦਫ਼ਤਰ ਵਿਖੇ ਵੋਟਰਾਂ, ਹਮਾਇਤੀਆਂ, ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਧੰਨਵਾਦ ਲਈ ਇੱਕ ਮੀਟਿੰਗ ਰੱਖੀ ਸੀ, ਜੋ ਕਿ ਇੱਕ ਵੱਡੇ ਇਕੱਠ ਦਾ ਰੂਪ ਧਾਰਨ ਕਰ ਗਈ¢ ਇਸ ਮੀਟਿੰਗ ਦÏਰਾਨ ਕਾਂਗਰਸ ਦੇ ਚੋਣ ਨਿਸ਼ਾਨ ਹੇਠ ਜਿੱਤਣ ਵਾਲੇ ਵੱਖ-ਵੱਖ ਹਿੱਸਿਆਂ 'ਚੋਂ ਨਵੇਂ ਬਣੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੀਆਂ ਮੁਹਿੰਮਾਂ ਲਈ ਵਿਚਾਰ-ਵਟਾਂਦਰਾ ਕੀਤਾ ਗਿਆ¢ ਇਸ ਮÏਕੇ ਅਨੇਕਾਂ ਪਰਿਵਾਰਾਂ ਨੇ ਕਾਂਗਰਸ 'ਚ ਸ਼ਾਮਲ ਹੋ ਕੇ ਪਰਿਵਾਰ 'ਚ ਵਾਧਾ ਕੀਤਾ¢ ਇਸ ਮÏਕੇ ਹੈਪੀ ਸੰਧੂ ਪ੍ਰਧਾਨ ਟਰੱਕ ਆਪ੍ਰੇਟਰ ਯੂਨੀਅਨ ਪੰਜਾਬ, ਮੁਖਤਿਆਰ ਸਿੰਘ ਹੀਰੇ, ਜੋ ਕਿ ਤੀਸਰੀ ਵਾਰ ਭਾਰੀ ਬਹੁਮਤ ਨਾਲ ਜਿੱਤੇ ਹਨ, ਕਾਂਗਰਸ ਪਾਰਟੀ ਦੀ ਤਲਵਣ ਤੋਂ ਉਮੀਦਵਾਰ ਬੀਬੀ ਕੁਲਵਿੰਦਰ ਕÏਰ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜਸਵੀਰ ਸਿੰਘ ਉੱਪਲ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਨੂਰਮਹਿਲ ਚਰਨਜੀਤ ਸਿੰਘ ਰਾਜੋਵਾਲ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਗੁਰਦੀਪ ਸਿੰਘ ਦੀਪਾ ਥੰਮਣਵਾਲ, ਮÏਜੂਦਾ ਕਾਂਗਰਸ ਪ੍ਰਧਾਨ ਸ਼੍ਰੀ ਗÏਰਵ ਜੈਨ, ਵਾਈਸ ਪ੍ਰਧਾਨ ਨਗਰ ਕÏਾਸਲ ਨਕੋਦਰ ਗੁਰਪ੍ਰੀਤ ਸਿੰਘ ਗੋਪੀ, ਹਰੀਸ਼ ਸ਼ਰਮਾ ਕÏਾਸਲਰ ਨਕੋਦਰ ਅਤੇ ਹੋਰ ਵੱਖ-ਵੱਖ ਪਿੰਡਾਂ ਤੋਂ ਪੰਚ-ਸਰਪੰਚ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਐਡ: ਕੋਹਾੜ ਵਲੋਂ ਰੂਪੇਵਾਲ ਜ਼ੋਨ ਤੋਂ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਜੇਤੂ ਆਜ਼ਾਦ ਉਮੀਦਵਾਰ ਦਾ ਸਨਮਾਨ ਅਗਲੀ ਖ਼ਬਰ ਹਲਕਾ ਵਾਸੀਆਂ ਦੇ ਧੰਨਵਾਦ ਹਿਤ ਕੱਢੀ ਜੇਤੂ ਰੈਲੀ ਨੇ ਧਾਰਿਆ ਵਿਸ਼ਾਲ ਇਕੱਠ ਦਾ ਰੂਪ <br/> ਕਾਂਗਰਸੀ ਵਰਕਰਾਂ ਦੀ ਮਿ...
Ad Position 24