ਜਲੰਧਰ, 22 ਦਸੰਬਰ (ਐੱਮ. ਐੱਸ. ਲੋਹੀਆ)-ਇੰਡੀਅਨ ਡੈਂਟਲ ਐਸੋਸੀਏਸ਼ਨ (ਆਈ.ਡੀ.ਏ.) ਦੀ ਸਥਾਨਕ ਸ਼ਾਖਾ ਨੇ ਸਰਬਸੰਮਤੀ ਨਾਲ ਡਾ. ਰਾਹੁਲ ਭਾਸਕਰ ਨੂੰ ਸਾਲ 2026 ਲਈ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਹੈ | ਇਹ ਐਲਾਨ ਐਸੋਸੀਏਸ਼ਨ ਦੀ ਸਾਲਾਨਾ ਇਕੱਤਰਤਾ 'ਚ ਕੀਤਾ ਗਿਆ | ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਡਾ. ਸੰਜੀਵ ਕੁਕਰੇਜਾ ਨੇ ਸੀਨੀਅਰ ਡਾਕਟਰਾਂ ਦੀ ਮÏਜੂਦਗੀ 'ਚ ਇਸ ਮੌਕੇ ਡਾ. ਭਾਸਕਰ ਨੂੰ ਇਹ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ | ਸ਼ਾਖਾ ਦੇ ਮੈਂਬਰ ਡਾਕਟਰਾਂ ਨੇ ਡਾ. ਭਾਸਕਰ ਨੂੰ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ | ਡਾ. ਭਾਸਕਰ ਨੇ ਵੀ ਦੰਦਾਂ ਦੇ ਮਾਹਿਰ ਡਾਕਟਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਡਾ. ਨਿਧੀ ਪਰਹਾਰ, ਡਾ. ਆਂਚਲ ਮਲਹੋਤਰਾ, ਡਾ. ਗਰਿਮਾ ਬਿਬਰਾ, ਡਾ. ਰਜੱਤ ਸਰੀਨ, ਡਾ. ਰਿਸ਼ੀ ਸੈਣੀ, ਡਾ. ਸੋਨੀਕਾ ਮਲ੍ਹੱਣ, ਡਾ. ਅੰਕੁਸ਼ ਸ਼ਰਮਾ, ਡਾ. ਪਾਰੂਲ ਭਾਸਕਰ, ਡਾ. ਗੁਰਪ੍ਰੀਤ ਕੌਰ, ਡਾ. ਹਰਮਿੰਦਰ ਸਿੰਘ, ਡਾ. ਮਨਦੀਪ ਅਨੇਜਾ, ਡਾ. ਮਨੇਸ਼ਵਰ ਰਿਆੜ, ਡਾ. ਮਨਕੀਰਤ ਖ਼ਰਬੰਦਾ, ਡਾ. ਨਿਧੀ ਜੈਨ, ਡਾ. ਸਮਿਤਾ ਸਾਗਰ, ਡਾ. ਸੰਜੀਵ ਦੀਵਾਨ, ਡਾ. ਸ਼ੀਨਮ ਉੱਪਲ, ਡਾ. ਅਜੇ ਬਿੱਬਰਾ, ਡਾ. ਭੁਪਿੰਦਰ ਪਰਹਾਰ, ਡਾ. ਮਨਮੋਹਿਤ ਸਿੰਘ, ਡਾ. ਰਾਜੇਸ਼ ਯਾਦਵ, ਡਾ. ਸੁਨੀਲ ਮਲ੍ਹੱਣ ਅਤੇ ਹੋਰ ਹਾਜ਼ਰ ਸਨ |