04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਜਿੰਦਰ ਸਿੰਘ ਵਲੋਂ ਹਲਕਾ ਕਰਤਾਰਪੁਰ ਦੇ ਬਲਾਕ 1 ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਕਿਸ਼ਨਗੜ੍ਹ, 24 ਦਸੰਬਰ (ਹੁਸਨ ਲਾਲ)-ਬੀਤੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਹੋਈਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਬਲਾਕ 1 ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਇੱਕ ਭਰਵੀਂ ਵਿਸ਼ੇਸ਼ ਮੀਟਿੰਗ ਹਲਕਾ ਕਰਤਾਰਪੁਰ ਕਾਂਗਰਸ ਦੇ ਇੰਚਾਰਜ ਸੇਵਾ ਮੁਕਤ ਐਸ.ਐਸ.ਪੀ. ਰਜਿੰਦਰ ਸਿੰਘ ਦੀ ਅਗਵਾਈ 'ਚ ਸਰਮਸਤਪੁਰ ਦੇ ਇੱਕ ਨਿੱਜੀ ਪੈਲੇਸ ਵਿੱਚ ਹੋਈ¢ ਇਸ ਮÏਕੇ ਰਜਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਹਲਕੇ ਦੇ ਸਾਰੇ ਕਾਂਗਰਸੀ ਮੈਂਬਰਾਂ, ਵਰਕਰਾਂ ਅਤੇ ਹਲਕੇ ਦੀ ਲੀਡਰਸ਼ਿਪ ਨੇ ਬਹੁਤ ਹੀ ਤਨਦੇਹੀ ਨਾਲ ਮੇਰਾ ਸਾਥ ਦੇ ਕੇ ਹਾਕਮ ਸਰਕਾਰ ਦਾ ਬਹੁਤ ਜਿਆਦਾ ਦਬਾਅ ਹੋਣ ਦੇ ਬਾਵਜੂਦ ਵੀ ਡੱਟ ਕੇ ਚੋਣਾਂ ਲੜੀਆਂ ਹਨ ¢ ਉਨ੍ਹਾਂ ਕਿਹਾ ਕਿ ਸਾਰੇ ਹਲਕੇ ਦੇ ਇੱਕ ਇੱਕ ਵੋਟਰ ਦਾ ਧੰਨਵਾਦ ਕਰਦਾ ਹਾਂ ਜੋ ਸਰਕਾਰ ਦਾ ਏਨਾ ਦਬਾਅ ਹੋਣ ਦੇ ਬਾਵਜੂਦ ਮੇਰੇ ਹਲਕੇ ਦੇ ਵੋਟਰਾਂ ਨੇ ਬਲਾਕ ਸੰਮਤੀ ਚਿੱਟੀ ਜ਼ੋਨ ਤੋਂ ਤਜਿੰਦਰ ਕÏਰ, ਬਲਾਕ ਸੰਮਤੀ ਗਿੱਲ ਜ਼ੋਨ ਤੋਂ ਸ੍ਰੀਮਤੀ ਅੰਜੂ ਬਾਲਾ, ਬਲਾਕ ਸੰਮਤੀ ਰੰਧਾਵਾ ਮਸੰਦਾ ਜ਼ੋਨ ਤੋਂ ਸ਼੍ਰੀਮਤੀ ਸੁਰਜੀਤ ਕÏਰ, ਬਲਾਕ ਸੰਮਤੀ ਬੁਟਰਾ ਜ਼ੋਨ ਤੋਂ ਰਘਬੀਰ ਸਿੰਘ, ਬਲਾਕ ਸੰਮਤੀ ਨੂਰਪੁਰ ਜ਼ੋਨ ਤੋਂ ਸਰਬਜੀਤ ਕÏਰ, ਬਲਾਕ ਸੰਮਤੀ ਜੰਡੂ ਸਿੰਘਾਂ ਜ਼ੋਨ ਤੋਂ ਅੰਮਿ੍ਤਪਾਲ ਸਿੰਘ, ਬਲਾਕ ਸੰਮਤੀ ਸੁਦਾਣਾ ਜ਼ੋਨ ਤੋਂ ਸ੍ਰੀਮਤੀ ਗੁਰਬਖਸ਼ ਕÏਰ, ਬਲਾਕ ਸੰਮਤੀ ਨੌਗੱਜਾ ਜ਼ੋਨ ਤੋਂ ਸੁਲਿੰਦਰ ਕੁਮਾਰ ਬਿਰਲਾ, ਬਲਾਕ ਸੰਮਤੀ ਬੁੱਲੋਵਾਲ ਜ਼ੋਨ ਤੋਂ ਰਘਵੀਰ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ¢ ਇਸ ਮÏਕੇ 'ਤੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਕੰਗ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ ਬੱਲਾਂ, ਗੁਰਬਖਸ਼ ਸਿੰਘ ਨੋਂਗੱਜਾ, ਕਾਂਗਰਸੀ ਆਗੂ ਹਨੀ ਜੋਸ਼ੀ, ਸੁਰਿੰਦਰ ਸਿੰਘ ਐਮਾ ਕਾਜੀ, ਰਾਜਪਾਲ ਸਿੰਘ ਚਕਰਾਲਾ, ਰਵਿੰਦਰ ਰਾਣਾ, ਕੈਪਟਨ ਦਰਸ਼ਨ ਸਿੰਘ ਕਾਲਾ ਬਾਹੀਆਂ, ਬਲਵੀਰ ਸਿੰਘ ਬਿੱਲੂ ਸਿੰਘਾਪੁਰੀਆ, ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ, ਹਰਮੇਸ਼ ਕੁਮਾਰ ਕਾਲਾ ਕਲੋਨੀ, ਸੋਹਣ ਲਾਲ ਬਾਵਾ ਮੁਸਤਫਾਪੁਰ, ਗੋਲਡੀ ਰਹੀਮਪੁਰ, ਕਾਕਾ ਮੰਨਣ, ਜਸਵਿੰਦਰ ਸਿੰਘ ਬੁਲੋਵਾਲ, ਹੁਸਨ ਲਾਲ ਕਾਲਾ ਬਾਹੀਆਂ, ਸਰਪੰਚ ਮੱਖਣ ਸਿੰਘ ਅਖਾੜਾ, ਸਰਪੰਚ ਬਲਵਿੰਦਰ ਸਿੰਘ ਹੱਸਣ ਮੁੰਡਾ, ਜਸਵੀਰ ਕÏਰ ਕਾਨਪੁਰ, ਠੇਕੇਦਾਰ ਸੁਰਿੰਦਰ ਸਿੰਘ ਮੋਖਾ, ਸਤਵੰਤ ਸਿੰਘ ਖੋਸਾ ਬਿਧੀਪੁਰ, ਜਗਤਾਰ ਸਿੰਘ ਭਤੀਜਾ,ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਦੇ ਆਗੂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜੇਤੂ ਉਮੀਦਵਾਰਾਂ ਦਾ ਸਨਮਾਨ ਅਤੇ ਹਲਕੇ ਦੇ ਵੋਟਰਾਂ ਦਾ ਕੀਤਾ ਧੰਨਵਾਦ
Ad Position 24