ਸ਼ਾਹਕੋਟ, 24 ਦਸੰਬਰ (ਦਲਜੀਤ ਸਿੰਘ ਸਚਦੇਵਾ)-ਬਲਾਕ ਸੰਮਤੀ ਸ਼ਾਹਕੋਟ ਦੇ ਸੈਦਪੁਰ ਝਿੜੀ ਜ਼ੋਨ ਤੋਂ 'ਆਪ' ਦੇ ਜੇਤੂ ਉਮੀਦਵਾਰ ਰਸ਼ਪਾਲ ਸਿੰਘ ਸੋਨੀ ਢੋਟ ਵਲੋਂ ਰਿਟਰਨਿੰਗ ਅਫ਼ਸਰ ਮਨਦੀਪ ਸਿੰਘ ਕੋਲੋਂ ਜਿੱਤ ਦਾ ਸਰਟੀਫ਼ਿਕੇਟ ਪ੍ਰਾਪਤ ਕੀਤਾ ਗਿਆ | ਸੋਨੀ ਢੋਟ ਨੇ ਕਿਹਾ ਕਿ ਮੈਂ ਸੈਦਪੁਰ ਝਿੜੀ ਦੇ ਹਰ ਇਕ ਵੋਟਰ ਦਾ ਹਮੇਸ਼ਾ ਰਿਣੀ ਰਹਾਂਗਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇੰਨਾ ਮਾਣ-ਸਤਿਕਾਰ ਦਿੱਤਾ | ਸੋਨੀ ਢੋਟ ਨੇ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਦਾ ਧੰਨਵਾਦ ਕੀਤਾ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਹੁਣ ਉਹ ਹਲਕਾ ਇੰਚਾਰਜ ਪਿੰਦਰ ਪੰਡੋਰੀ ਦੇ ਸਹਿਯੋਗ ਨਾਲ ਸੈਦਪੁਰ ਝਿੜੀ ਜ਼ੋਨ ਦਾ ਹਰ ਪੱਖੋਂ ਵਿਕਾਸ ਕਰਵਾਉਣਗੇ |