05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਦਾਲਤੀ ਹੁਕਮਾਂ 'ਤੇ ਪੁਲਿਸ ਵਲੋਂ 4 ਡਾਕਟਰਾਂ ਅਤੇ 1 ਸੀ.ਏ. ਖ਼ਿਲਾਫ਼ ਮੁਕੱਦਮਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 25-12-2025
ਜਲੰਧਰ, 24 ਦਸੰਬਰ (ਐੱਮ.ਐੱਸ. ਲੋਹੀਆ)-ਅਦਾਲਤੀ ਹੁਕਮਾਂ 'ਤੇ ਅਮਲ ਕਰਦੇ ਹੋਏ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਚਾਰ ਡਾਕਟਰਾਂ ਸੰਜੇ ਮਿੱਤਲ, ਡਾ. ਕਪਿਲ ਗੁਪਤਾ, ਡਾ. ਰਾਜੇਸ਼ ਅਗਰਵਾਲ, ਡਾ. ਅਨਵਰ ਇਬਰਾਹਿਮ ਅਤੇ ਸੀ.ਏ. ਸੰਦੀਪ ਕੁਮਾਰ ਸਿੰਘ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ 420, 465, 467, 468, 471, 477-ਏ. ਅਤੇ 120 ਬੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਡਾ. ਤਿ੍ਵੇਦੀ ਨੇ ਆਪਣੇ ਕੰਪਲੇਂਟ ਕੇਸ 'ਚ ਦੋਸ਼ ਲਗਾਇਆ ਸੀ ਕਿ ਕੁੱਲ 9 ਹਿੱਸੇਦਾਰਾਂ ਵਲੋਂ ਮਿਲ ਕੇ ਸਰਵੋਦਿਆ ਹਸਪਤਾਲ ਚਲਾਇਆ ਜਾ ਰਿਹਾ ਸੀ, ਉਹ ਵੀ ਹਸਪਤਾਲ ਦੇ ਹਿੱਸੇਦਾਰ ਸਨ ਤੇ ਉਹ ਆਪਣਾ ਸਪਾਈਨ ਸਰਜਰੀ ਦਾ ਯੂਨਿਟ ਚਲਾ ਰਹੇ ਸਨ ਤੇ ਉਸ ਵੇਲੇ ਇਹ ਫ਼ੈਸਲਾ ਹੋਇਆ ਸੀ ਕਿ ਜਦੋਂ ਹਸਪਤਾਲ ਘਾਟੇ 'ਚ ਹੋਵੇਗਾ ਤਾਂ ਕੋਈ ਵੀ ਤਨਖ਼ਾਹ ਨਹੀਂ ਲਵੇਗਾ ਤੇ ਜੋ ਕੁਝ ਵੀ ਹੋਵੇਗਾ ਸਾਰੇ ਹਿੱਸੇਦਾਰਾਂ ਦੀ ਸਹਿਮਤੀ ਨਾਲ ਹੀ ਹੋਵੇਗਾ, ਪਰ ਇਸ ਦੌਰਾਨ ਉਨ੍ਹ•ਾਂ ਨੂੰ ਸ਼ੱਕ ਹੋਇਆ ਕਿ ਹਿਸਾਬ ਕਿਤਾਬ 'ਚ ਗੜਬੜੀ ਹੋ ਰਹੀ ਹੈ, ਉਨ੍ਹ•ਾਂ ਵਲੋਂ ਇਸ ਹਿਸਾਬ-ਕਿਤਾਬ 'ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਇਹ ਕੇਸ ਫਾਈਲ ਕੀਤਾ ਗਿਆ ਸੀ ਤੇ ਇਹ ਦੋਸ਼ ਲਗਾਇਆ ਗਿਆ ਸੀ ਕਿ ਇਸ ਦੌਰਾਨ ਉਨ੍ਹ•ਾਂ ਨਾਲ ਧੋਖਾ ਕੀਤਾ ਗਿਆ ਹੈ | ਡਾ. ਤਿ੍ਵੇਦੀ ਦਾ ਕਹਿਣਾ ਸੀ ਕਿ ਅਸਲੀ ਬੈਲੇਂਸ ਸ਼ੀਟ ਕੁੱਝ ਹੋਰ ਸੀ ਜਦਕਿ ਜੋ ਬੈਲੇਂਸ ਸ਼ੀਟ ਅੱਪਲੋਡ ਕੀਤੀ ਗਈ ਸੀ, ਉਹ ਕੁਝ ਹੋਰ ਦਰਸਾ ਰਹੀ ਸੀ | ਅਦਾਲਤ ਵਲੋਂ ਇਸ ਸੰਬੰਧੀ ਹੁਕਮ ਜਾਰੀ ਕਰਦੇ ਹੋਏ ਥਾਣਾ ਮੁਖੀ ਨੂੰ ਇਸ ਮਾਮਲੇ 'ਚ ਸ਼ਾਮਿਲ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਸਨ, ਜਿਸ 'ਤੇ ਅਮਲ ਕਰਦੇ ਹੋਏ ਥਾਣਾ ਨਵੀਂ ਬਾਰਾਂਦਰੀ ਵਲੋਂ ਧੋਖਾਧੜੀ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕੀਤੇ ਜਾਣ ਦਾ ਹੁਕਮ ਜਾਰੀ ਕੀਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਵਿਪਨ ਸੱਭਰਵਾਲ ਦੇ ਪਿਤਾ ਰਾਮੂ ਸੱਭਰਵਾਲ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਨਾਗਰਿਕ ਸੇਵਾਵਾਂ ਸੰਬੰਧੀ ਵੱਧ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰਨ 'ਚ ਜ਼ਿਲ੍ਹਾ ਮੋਹਰੀ
Ad Position 24