03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਟੁੱਟ ਸ਼ੇਰ ਸਿੰਘ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-12-2025
ਸ਼ਾਹਕੋਟ, 28 ਦਸੰਬਰ (ਸੁਖਦੀਪ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ, ਛਬੀਲ ਸੇਵਾ ਸੁਸਾਇਟੀ ਤੇ ਪੰਚਾਇਤ ਪਿੰਡ ਟੁੱਟ ਸ਼ੇਰ ਸਿੰਘ (ਸ਼ਾਹਕੋਟ) ਵਲੋਂ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ 'ਚ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਪੰਜਾਬ ਸਰਕਾਰ ਦੇ ਹੋਮਿਓਪੈਥਿਕ ਵਿਭਾਗ ਸਿਵਲ ਹਸਪਤਾਲ ਸ਼ਾਹਕੋਟ ਤੇ ਦੋਆਬਾ ਹੋਮਿਓਪੈਥੀ ਸਟੱਡੀ ਸਰਕਲ ਜਲੰਧਰ ਦੇ ਸਹਿਯੋਗ ਨਾਲ ਲਗਾਇਆ, ਜਿਸ ਵਿਚ ਡਾ. ਅਰਵਿੰਦਰ ਕੁਮਾਰ ਐਚ. ਐਮ. ਓ. ਸ਼ਾਹਕੋਟ, ਡਾ. ਸੀਮਾ ਐਚ. ਡੀ., ਡਾ. ਵਿਸ਼ਾਲ ਮਹਿਤਾ ਐਚ. ਡੀ. ਸਮੇਤ ਉਨ੍ਹਾਂ ਦੇ ਨਾਲ ਐਸ. ਆਰ. ਗੁਰਮਲਕੀਤ ਸਿੰਘ ਤੇ ਮਨਜੀਤ ਕੁਮਾਰ ਨੇ ਆਪਣੀਆਂ ਸੇਵਾਵਾਂ ਦਿੱਤੀਆਂ | ਕੈਂਪ ਦੌਰਾਨ 250 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਸੇਵਾਦਾਰਾਂ ਤੇ ਮਰੀਜ਼ਾਂ ਲਈ ਲੰਗਰ ਅਤੇ ਦੁੱਧ ਦਾ ਵਿਸ਼ੇਸ਼ ਪ੍ਰਬੰਧ ਕੀਤਾ | ਕੈਂਪ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ 'ਚ ਕੁਲਵਿੰਦਰ ਸਿੰਘ ਟੁੱਟ ਨੇ ਵਡਮੁੱਲੀ ਸੇਵਾ ਨਿਭਾਈ | ਕੁਲਵਿੰਦਰ ਸਿੰਘ ਟੁੱਟ ਨੇ ਕਿਹਾ ਕਿ ਅਜੋਕੇ ਸਮੇਂ 'ਚ ਐਲੋਪੈਥਿਕ ਦਵਾਈਆਂ ਨੂੰ ਛੱਡ ਕੇ ਹੋਮਿਓਪੈਥਿਕ ਨੂੰ ਅਪਨਾਉਣ ਨਾਲ ਹੀ ਬਿਮਾਰੀਆਂ ਦਾ ਪੱਕਾ ਇਲਾਜ ਕੀਤਾ ਜਾ ਸਕਦਾ ਹੈ | ਛਿੰਦਰ ਪਾਲ ਸਹੋਤਾ ਸੰਚਾਲਕ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਵੀ ਕੈਂਪ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਤੇ ਸੇਵਾਵਾਂ ਦੀ ਸ਼ਲਾਘਾ ਕੀਤੀ |
ਇਸ ਮੌਕੇ ਗ੍ਰੰਥੀ ਬਾਬਾ ਸੇਵਾ ਸਿੰਘ, ਨੰਬਰਦਾਰ ਜਸਬੀਰ ਸਿੰਘ, ਹਰਜਿੰਦਰ ਸਿੰਘ, ਬਲਕਾਰ ਸਿੰਘ, ਜਸਪਾਲ, ਸਰਬਜੀਤ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿਲਬਾਗ ਸਿੰਘ ਪ੍ਰਧਾਨ ਨੌਜਵਾਨ ਛਬੀਲ ਸੇਵਾ ਸੁਸਾਇਟੀ, ਮਨਜਿੰਦਰ ਸਿੰਘ ਸਰਪੰਚ, ਸਰਬਜੀਤ ਸਿੰਘ, ਨਿਰਵੈਲ ਸਿੰਘ, ਹਰਭਜਨ ਸਿੰਘ, ਮਾਸਟਰ ਬਲਵੰਤ ਸਿੰਘ, ਇੰਦਰਜੀਤ ਸਿੰਘ, ਚਰਨ ਸਿੰਘ ਵਿਰਦੀ, ਛਿੰਦਰ ਪਾਲ ਸਹੋਤਾ ਸੰਚਾਲਕ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀਬੀ ਬਲਵਿੰਦਰ ਕੌਰ ਨਿੱਝਰ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਜਲੰਧਰ ਕਾਂਗਰਸ ਨੇ ਮਨਾਇਆ ਸਥਾਪਨਾ ਦਿਵਸ
Ad Position 24