ਜੇਕਰ ਤੇਰੀ ਦੀਦ ਨਾ ਹੁੰਦੀ |
ਮੇਰੀ ਈਦ ਵੀ ਈਦ ਨਾ ਹੁੰਦੀ |
ਸਿਰ ਦੇ ਕੇ ਮਿਲਦੀ ਹੈ ਉਲਫ਼ਤ,
ਪੈਸੇ ਨਾਲ਼ ਖ਼ਰੀਦ ਨਾ ਹੁੰਦੀ |
ਜੀਵਨ ਵਿਚ ਉਹ ਵੀ ਹੋ ਜਾਂਦੈ,
ਜਿਸ ਦੀ ਕੁੱਝ ਉਮੀਦ ਨਾ ਹੁੰਦੀ |
ਮੇਰੇ ਤਨ ਤੇ ਜ਼ਖ਼ਮ ਨਾ ਹੁੰਦੇ,
ਜੇ ਤੇਰੀ ਤਾਕੀਦ ਨਾ ਹੁੰਦੀ |
ਕੁਝ ਕਰਨਾ ਪੈਂਦਾ ਹੈ ਵੱਖਰਾ,
ਦੁਨੀਆਂ ਉਂਝ ਮੁਰੀਦ ਨਾ ਹੁੰਦੀ |
ਪਿਆਰ ਨਹੀਂ ਹੈ ਸੌਦਾ ਕੋਈ,
ਇਸ ਦੀ ਕੱਟ ਰਸੀਦ ਨਾ ਹੁੰਦੀ |
•
ਜੇਕਰ ਤੇਰੀ ਦੀਦ ਨਾ ਹੁੰਦੀ
ਅਜੀਤ ਡੈਸਕ
01-06-2025