17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਜਪਾ ਵਲੋਂ ਲੁਧਿਆਣਾ ਵੈਸਟ ਉੱਪ ਚੋਣ ਸੰਬੰਧੀ

Ad Position 21
No active advertisement
ਭਾਜਪਾ ਦੀ ਮੀਟਿੰਗ ਦੌਰਾਨ ਸ਼ਾਮਿਲ ਆਗੂ ਅਤੇ ਵਰਕਰ | ਅਜੀਤ ਤਸਵੀਰ <br/> 04-06-2025
ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)-ਲੁਧਿਆਣਾ ਵੈਸਟ 'ਚ ਹੋ ਰਹੀ ਵਿਧਾਨ ਸਭਾ ਉੱਪ ਚੋਣ ਲਈ ਭਾਜਪਾ ਵਲੋਂ ਸਿਟੀ ਹੋਟਲ ਵਿਖੇ ਮੀਟਿੰਗ ਹੋਈ, ਜਿਸ 'ਚ ਇਸ ਚੋਣ ਨੂੰ ਲੈ ਕੇ ਵਰਕਰਾਂ ਵਿਚ ਜੋਸ਼ ਭਰਿਆ ਗਿਆ ਤੇ ਲੁਧਿਆਣਾ ਜਾ ਕੇ ਭਾਜਪਾ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਕਮਰ ਕਸਣ ਦੀ ਗੱਲ 'ਤੇ ਜ਼ੋਰ ਦਿੱਤਾ | ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੇ ਸਾਰੇ ਵਰਕਰ ਇਕ ਸਾਮਾਨ ਹਨ | ਭਾਜਪਾ 'ਚ ਕੋਈ ਵਿਅਕਤੀ ਵਿਸ਼ੇਸ਼ ਨਹੀਂ | ਹਰ ਵਰਕਰ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰ ਰਿਹਾ ਹੈ, ਜੋ ਕਿ ਚੰਗੀ ਗੱਲ ਹੈ | ਲੁਧਿਆਣਾ ਵਿਖੇ ਹੋ ਰਹੀ ਉੱਪ ਚੋਣ 'ਚ ਜੀਵਨ ਗੁਪਤਾ ਭਾਜਪਾ ਦੇ ਉਮੀਦਵਾਰ ਹਨ, ਜਿਨ੍ਹਾਂ ਦੀ ਜਿੱਤ ਯਕੀਨੀ ਬਣਾਉਣ ਸੰਬੰਧੀ ਮੀਟਿੰਗ 'ਚ ਵਿਚਾਰ-ਵਟਾਂਦਰਾ ਹੋਇਆ | ਨਾਲ ਹੀ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਲੁਧਿਆਣਾ 'ਚ ਸਰਗਰਮ ਹੋਣ ਤੇ ਰਿਸ਼ਤੇਦਰਾਂ ਸਮੇਤ ਚੋਣ ਪ੍ਰਚਾਰ 'ਚ ਜੁਟਣ ਲਈ ਆਖਿਆ ਗਿਆ | ਮੀਟਿੰਗ 'ਚ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਆਉਂਦੀਆਂ ਨਗਰ ਕੌਂਸਲ ਚੋਣਾਂ ਵਿਚ ਵੀ ਭਾਜਪਾ ਜਿੱਤ ਹਾਸਿਲ ਕਰੇਗੀ ਤੇ 2027 ਚੋਣਾਂ 'ਚ ਭਾਜਪਾ ਦੀ ਪੰਜਾਬ ਵਿਚ ਸਰਕਾਰ ਬਣਨਾ ਇਸ ਵਾਰ ਤਹਿ ਹੈ | ਮੀਟਿੰਗ ਵਿਚ 2026 ਨਗਰ ਕੌਂਸਲ ਚੋਣਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਵਰਕਰਾਂ ਵਲੋਂ ਵਾਰਡ ਵਾਈਜ਼ ਜਾਣਕਾਰੀ ਹਾਸਿਲ ਕੀਤੀ ਗਈ | ਭਾਜਪਾ ਆਗੂ ਸਮਾਜ ਸੇਵੀ ਮਿੰਕਲ ਬਜਾਜ ਨੇ ਆਖਿਆ ਕਿ 19 ਜੂਨ ਨੂੰ ਲੁਧਿਆਣਾ ਚੋਣਾਂ ਹੋ ਰਹੀਆਂ ਹਨ | ਇਸ ਮਗਰੋਂ ਸ੍ਰੀ ਮੁਕਤਸਰ ਸਾਹਿਬ ਦੇ ਸਿਟੀ ਹੋਟਲ ਵਿਖੇ ਫ਼ਿਰ ਤੋਂ ਇਕ ਵੱਡੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਵੱਡਾ ਇਕੱਠ ਹੋਵੇਗਾ | ਇਸ ਮੌਕੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ, ਮੰਡਲ ਚੜ੍ਹਦੀ ਕਲਾ ਦੇ ਪ੍ਰਧਾਨ ਪੂਜਾ ਕੱਕੜ, ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ, ਮੰਡਲ-3 ਦੇ ਪ੍ਰਧਾਨ ਰਾਜਿੰਦਰ ਭੁਜੀਆ ਵਾਲੇ, ਰਵਿੰਦਰ ਕਟਾਰੀਆ, ਭੰਵਰ ਲਾਲ, ਕਪਿਲ ਧੂੜੀਆ, ਬਿ੍ਜੇਸ਼ ਗੁਪਤਾ, ਅਜੈ ਕੁੱਛਲ, ਰਾਜਿੰਦਰ ਖੁਰਾਣਾ, ਰਾਮ ਅਵਤਾਰ ਸਿੰਘ, ਕੇਵਲ ਕਿ੍ਸ਼ਨ, ਮਮਤਾ ਸ਼ੁਕਲਾ, ਹਰਜੀਤ ਕੌਰ, ਰਾਣਾ ਕਮਰਾ, ਵਿਕ੍ਰਾਂਤ, ਗੁਲਸ਼ਨ ਭਾਟੀਆ, ਅਰੁਣ ਯਾਦਵ, ਪੰਕਜ ਧੀਂਗੜਾ, ਪ੍ਰਦੀਪ ਜੈਨ, ਗੌਰਵ ਛਾਬੜਾ, ਰਾਜੇਸ਼ ਕੁਮਾਰ, ਭੂਸ਼ਣ ਗਰਗ, ਮਨਜੀਤ ਪਾਲ, ਅਸ਼ੋਕ ਕੁਮਾਰ ਧਮੀਜਾ ਸਮੇਤ ਵੱਡੀ ਗਿਣਤੀ 'ਚ ਭਾਜਪਾ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਪੇਂਡੂ ਖੇਤਰਾਂ 'ਚ ਲੋਕ ਅਵਾਰਾ ਕੁੱਤਿਆਂ ਤੋਂ ਪ੍ਰੇਸ਼ਾਨ
Ad Position 24