26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅੰਮਿ੍ਤਪਾਲ ਕੌਰ (ਕੋਠੇ ਸੰਤਾ ਸਿੰਘ ਵਾਲੇ) ਨਮਿਤ ਅੰਤਿਮ ਅਰਦਾਸ ਭਲਕੇ

Ad Position 21
No active advertisement
ਅਜੀਤ ਡੈਸਕ 30-08-2025
ਜੈਤੋ, 29 ਅਗਸਤ (ਗੁਰਚਰਨ ਸਿੰਘ ਗਾਬੜੀਆ)-ਸਵ: ਨਰਾਇਣ ਸਿੰਘ ਬਰਾੜ ਸਾਬਕਾ ਪ੍ਰਧਾਨ ਨਗਰ ਕੌਂਸਲ ਜੈਤੋ ਦੀ ਪੋਤ-ਨੂੰਹ, ਸੁਰਜੀਤ ਸਿੰਘ ਸਰਪੰਚ ਦੀ ਭਤੀਜ-ਨੂੰਹ, ਬਲਜਿੰਦਰ ਸਿੰਘ ਬਰਾੜ (ਰਿਟਾ: ਚੀਫ਼ ਐਗਰੀਕਲਚਰ) ਤੇ ਨੰਬਰਦਾਰ ਗੁਰਨੈਬ ਸਿੰਘ ਬਰਾੜ ਦੀ ਭਰਜਾਈ ਅਤੇ ਸਿਮਰਨਜੀਤ ਸਿੰਘ ਦੀ ਮਾਤਾ ਅੰਮਿ੍ਤਪਾਲ ਕੌਰ ਧਰਮ-ਪਤਨੀ ਸਵ: ਕੁਲਵਿੰਦਰ ਸਿੰਘ ਬਰਾੜ ਵਾਸੀ ਕੋਠੇ ਸੰਤਾ ਸਿੰਘ ਵਾਲੇ (ਜੈਤੋ) ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਹੈ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ 31 ਅਗਸਤ ਨੂੰ ਦੁਪਹਿਰ 12 ਤੋਂ 1 ਵਜੇ ਸਥਾਨ 'ਗੁਰਦੁਆਰਾ ਬਾਬਾ ਜੈਤੇਆਣਾ ਸਾਹਿਬ' (ਨੇੜੇ ਜੋੜਵੇਂ ਛੱਪੜ) ਬਾਜਾਖਾਨਾ ਰੋਡ ਜੈਤੋ ਜ਼ਿਲ੍ਹਾ ਫ਼ਰੀਦਕੋਟ ਵਿਖੇ ਪਾਏ ਜਾਣਗੇ | ਇਸ ਦੁੱਖ ਦੀ ਘੜੀ ਵਿਚ ਵਿਧਾਨ ਸਭਾ ਹਲਕਾ ਜੈਤੋ ਦੇ 'ਆਪ' ਵਿਧਾਇਕ ਅਮੋਲਕ ਸਿੰਘ, ਗੁਰਜੰਗ ਸਿੰਘ ਰਿਟਾ. ਰੇਂਜ ਅਫ਼ਸਰ ਵਣ ਵਿਭਾਗ, ਧਰਮਜੀਤ ਸਿੰਘ ਰਾਮੇਆਣਾ ਵਾਇਸ ਚੇਅਰਮੈਨ ਪੰਜਾਬ ਵਾਟਰ ਤੇ ਸੀਵਰੇਜ ਬੋਰਡ, ਹਰਸਿਮਰਨ ਸਿੰਘ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ, ਮਨਜੀਤ ਸਿੰਘ ਨੰਬਰਦਾਰ, ਜਗਸੀਰ ਸਿੰਘ ਸਰਪੰਚ ਕੋਠੇ ਥਰੋੜਾਂ ਵਾਲੇ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ, ਸੀਨੀਅਰ ਕਾਂਗਰਸੀ ਆਗੂ ਮੇਹਰ ਸਿੰਘ ਕਰੀਰਵਾਲੀ, ਸਾਬਕਾ ਸਰਪੰਚ ਹਰਚਰਨ ਸਿੰਘ ਬਾਠ ਕਰੀਰਵਾਲੀ, ਬਲਵੰਤ ਸਿੰਘ ਕਰੀਰਵਾਲੀ, ਗੁਰਮੀਤ ਸਿੰਘ ਕਰੀਰਵਾਲੀ, ਰਾਜਿੰਦਰ ਸਿੰਘ ਕਰੀਰਵਾਲੀ, ਹਰਭਜਨ ਸਿੰਘ ਡੋਡ, ਬਿਪਨ ਗਰਗ, ਗੁਰਮੀਤ ਸਿੰਘ ਉਕੰਦਵਾਲਾ, ਗੁਰਾਦਿੱਤਾ ਸਿੰਘ ਦਬੜ੍ਹੀਖਾਨਾ, ਡਾ. ਸੁਖਦੇਵ ਸਿੰਘ ਉਕੰਦਵਾਲਾ, ਮਾਸਟਰ ਮੰਗਤ ਸ਼ਰਮਾ, ਸੁਰਜੀਤ ਸਿੰਘ ਗੋਲੇਵਾਲਾ ਦਬੜ੍ਹੀਖਾਨਾ, ਸਾਧੂ ਸਿੰਘ ਨੰਬਰਦਾਰ, ਡਾਕਟਰ ਨਿਰਮਲ ਸਿੰਘ, ਜਸਵਿੰਦਰ ਸਿੰਘ ਰਾਣਾ ਰਾਊਵਾਲਾ ਅਤੇ ਸੁਖਰਾਜ ਸਿੰਘ ਢਿੱਲੋਂ ਦਬੜ੍ਹੀਖਾਨਾ ਆਦਿ ਆਗੂਆਂ ਨੇ ਅੰਮਿ੍ਤਪਾਲ ਕੌਰ ਦੀ ਮੌਤ 'ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਰਾੜ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰ੍ਰਸੀਪਲ ਜਸਪਾਲ ਸਿੰਘ ਨਮਿਤ ਪਾਠ ਦਾ ਭੋਗ ਭਲਕੇ <br/> ਅਗਲੀ ਖ਼ਬਰ ਪੁਲਿਸ ਵਲੋਂ ਖੇਤਾਂ 'ਚੋਂ ਬਿਜਲੀ ਟਰਾਂਸਫ਼ਾਰਮਰਾਂ ਦਾ ਤਾਂਬਾ ਤੇ ਤੇਲ ਚੋਰੀ ਕਰਨ ਵਾਲਾ ਗਰੋਹ ਕਾਬੂ
Ad Position 24