ਬਾਜਾਖਾਨਾ, 6 ਸਤੰਬਰ (ਜਗਦੀਪ ਸਿੰਘ ਗਿੱਲ)-ਦੇਸ਼ ਭਰ ਵਿਚ ਮਨਾਏ ਜਾ ਰਹੇ ਕੌਮੀ ਖ਼ੁਰਾਕ ਹਫ਼ਤੇ ਤਹਿਤ ਪਿੰਡ ਘਣੀਆ ਵਾਲਾ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ | ਬੀ ਈ ਈ ਫਲੈਗ ਚਾਵਲਾ ਅਤੇ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਜੇਕਰ ਬਚਪਣ ਤੋਂ ਹੀ ਬੱਚੇ ਨੂੰ ਪੌਸ਼ਟਿਕ ਭੋਜਨ ਦਿੱਤਾ ਜਾਵੇ ਤਾਂ ਬੱਚੇ ਦੀ ਵਧੀਆ ਸਿਹਤ ਹੋਣ ਦੇ ਨਾਲ ਨਾਲ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਆਮ ਬੱਚਿਆਂ ਤੋਂ ਵਧੇਰੇ ਹੁੰਦੀ ਹੈ ਅਤੇ ਅਜਿਹੇ ਬੱਚੇ ਬਹੁਤ ਘੱਟ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ | ਉਨਾਂ ਦੱਸਿਆ ਵਿਅਕਤੀ ਦੀ ਸਿਹਤ ਪੋਸ਼ਟਿਕ ਅਤੇ ਸ਼ੁੱਧ ਖੁਰਾਕ ਦੇ ਨਿਰਭਰ ਕਰਦਾ ਹੈ | ਚੰਗੀ ਖੁਰਾਕ, ਵਿਕਾਸ ਦੀ ਚਾਬੀ ਦੇ ਸਮਾਨ ਹੈ | ਇਸ ਲਈ ਸਾਨੂੰ ਪੋਸ਼ਟਿਕ ਤੇ ਸ਼ੁੱਧ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ | ਇਸ ਮੌਕੇ ਸੀ.ਐਚ.ਓ ਪਿ੍ੰਸਪ੍ਰੀਤ, ਸਿਹਤ ਵਰਕਰ ਅਮਰਜੀਤ ਕੌਰ ਤੇ ਜਸਵੀਰ ਕੌਰ ਨੇ ਦੱਸਿਆ ਕਿ ਸੰਤੁਲਿਤ ਭੋਜਨ ਅਜਿਹਾ ਭੋਜਨ ਹੁੰਦਾ ਹੈ ਜਿਸ ਵਿਚ ਪੋਸ਼ਟਿਕ ਤੱਤ ਉਚਿਤ ਮਾਤਰਾ ਵਿਚ ਹੁੰਦੇ ਹਨ | ਰਭਵਤੀ ਅÏਰਤਾਂ ਅਤੇ ਬੱਚਿਆਂ ਨੂੰ ਜ਼ਿਆਦਾ ਪੋਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਇਸ ਲਈ ਉਨ੍ਹਾਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਸੰਤੁਲਿਤ ਭੋਜਨ ਦੇ ਨਾਲ ਨਾਲ ਕਸਰਤ ਵੱਲ ਵੀ ਧਿਆਨ ਦੇਣ |