ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਕੋਟਕਪੂਰਾ ਰੋਡ ਵਿਖੇ ਏ.ਯੂ. ਸਮਾਲ ਬੈਂਕ ਦੀ ਨਵੀਂ ਖੁੱਲ੍ਹੀ ਬਰਾਂਚ ਦਾ ਉਦਘਾਟਨ ਕੀਤਾ ਗਿਆ | ਉਕਤ ਨਵੀਂ ਖੁੱਲ੍ਹੀ ਬ੍ਰਾਂਚ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਏ.ਡੀ.ਸੀ. (ਵਿਕਾਸ) ਸੁਰਿੰਦਰ ਸਿੰਘ ਢਿੱਲੋਂ ਵਲੋਂ ਕੀਤਾ ਗਿਆ | ਉਦਘਾਟਨ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫ਼ੱਤਣਵਾਲਾ ਤੇ ਏ.ਡੀ.ਸੀ. ਸੁਰਿੰਦਰ ਸਿੰਘ ਢਿੱਲੋਂ ਵਲੋਂ ਸ਼ਮ੍ਹਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਉਦਘਾਟਨ ਮੌਕੇ ਵਿਨੈ ਸਿੰਗਲਾ ਕਲਸਟਰ ਹੈੱਡ, ਵਿਨਕਲ ਉਪਨੇਜਾ ਬਰਾਂਚ ਮੈਨੇਜਰ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ ਅਤੇ ਬੈਂਕ ਵਲੋਂ ਚਲਾਈਆਂ ਜਾ ਰਹੀਆਂ ਲੋਕਪੱਖੀ ਸਕੀਮਾਂ ਸੰਬੰਧੀ ਜਾਣੂ ਕਰਵਾਇਆ ਗਿਆ | ਇਸ ਮੌਕੇ ਰਾਹੁਲ ਚੁੱਘ, ਸੰਕੇਤ ਗਿਲਹੋਤਰਾ, ਅਸ਼ੋਕ ਚੁੱਘ, ਸੁਰਿੰਦਰ ਕੰਬੋਜ ਤੋਂ ਇਲਾਵਾ ਬੈਂਕ ਦਾ ਸਟਾਫ਼ ਆਦਿ ਹਾਜ਼ਰ ਸਨ |