ਮੰਡੀ ਕਿਲਿਆਂਵਾਲੀ, 24 ਸਤੰਬਰ (ਇਕਬਾਲ ਸਿੰਘ ਸਾਂਤ)-ਸਿਆਸੀ ਪਿੰਡ ਬਾਦਲ 'ਚ ਲੋਕ ਸੰਘਰਸ਼ਾਂ ਦੀਆਂ ਚਿਣਗਾਂ ਜਗਾਉਣ ਵਾਲੇ ਟੀਐਸਯੂ ਦੇ ਸਾਬਕਾ ਸਰਕਲ ਪ੍ਰਧਾਨ ਹੇਮਰਾਜ ਬਾਦਲ (75) ਨਹੀਂ ਰਹੇ | ਉਹ ਸ਼ੂਗਰ ੀ ਬਿਮਾਰੀ ਤੋਂ ਪੀੜਤ ਸਨ | ਅੱਜ ਪਿੰਡ ਬਾਦਲ ਵਿਖੇ ਗਮਗੀਨ ਮਾਹੌਲ 'ਚ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ | ਮਰਹੂਮ ਆਗੂ ਦੀ ਚਿਖਾ ਨੂੰ ਉਨ੍ਹਾਂ ਦੇ ਪੁੱਤਰ ਰਵਿੰਦਰ ਕੁਮਾਰ ਅਤੇ ਰਜਿੰਦਰ ਕੁਮਾਰ ਨੇ ਅਗਨੀ ਦਿੱਤੀ | ਇਨਕਲਾਬੀ ਜਮਹੂਰੀ ਫ਼ਰੰਟ ਪੰਜਾਬ ਦੇ ਆਗੂ ਸੁਖਵੰਤ ਸਿੰਘ ਸੇਖੋਂ ਨੇ ਉਨ੍ਹਾਂ ਦੀ ਜ਼ਿੰਦਗੀ, ਵਿਚਾਰਧਾਰਾ ਅਤੇ ਸੰਘਰਸ਼ੀ ਯੋਗਦਾਨ ਬਾਰੇ ਜਾਣਕਾਰੀ ਦਿੱਤੀ | ਟੀਐੱਸਯੂ ਦੇ ਸੂਬਾ ਜਥੇਬੰਦਕ ਸਕੱਤਰ ਭੁਪਿੰਦਰ ਬਿੱਟੂ ਨੇ ਕਿਹਾ ਕਿ ਹੇਮ ਰਾਜ ਨੇ ਬਿਜਲੀ ਕਾਮਿਆਂ ਦੇ ਹੱਕਾਂ ਲਈ ਕਈ ਸਫ਼ਲ ਘੋਲਾਂ ਦੀ ਅਗਵਾਈ ਕੀਤੀ | ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਮੌਜੂਦ ਰਹੇ, ਜਿਨ੍ਹਾਂ 'ਚ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਬੀਕੇਯੂ ਏਕਤਾ (ਉਗਰਾਹਾਂ) ਦੇ ਗੁਰਪਾਸ ਸਿੰਘੇਵਾਲਾ, ਟੀਐਸਯੂ ਦੇ ਜਰਨੈਲ ਸਿੰਘ ਅਬੋਹਰ, ਚੰਦਰ ਸ਼ਰਮਾ, ਸੱਤਪਾਲ ਬਾਦਲ, ਇਨਕਲਾਬੀ ਗਰੁੱਪ ਦੇ ਸ਼ੰਕਰ ਦਾਸ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਕਾਸ਼ ਚੰਦ ਚੰਨੂ, ਸੁੰਦਰਪਾਲ, ਦਿਲਾਵਰ ਸਿੰਘ, ਮੁਖਤਿਆਰ ਸਿੰਘ ਮਲੋਟ, ਲੋਕ ਮੋਰਚਾ ਪੰਜਾਬ ਦੇ ਗੁਰਦੀਪ ਸਿੰਘ ਖੁੱਡੀਆਂ ਅਤੇ ਸੁਖਵਿੰਦਰ ਸਿੰਘ ਬਠਿੰਡਾ, ਤਰਕਸ਼ੀਲ ਆਗੂ ਰਾਮ ਸਵਰਨ ਲੱਖੇਵਾਲੀ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਦੇ ਡਾ. ਮਹਿੰਦਰ ਸਿੰਘ ਖੁੱਡੀਆਂ ਅਤੇ ਡਾ. ਅੰਗਰੇਜ ਸਿੰਘ ਆਦਿ ਵੀ ਸ਼ਾਮਿਲ ਸਨ |