26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀ.ਟੀ.ਬੀ. ਖ਼ਾਲਸਾ ਸਕੂਲ ਵਿਖੇ ਜੇ.ਈ.ਈ./ਨੀਟ ਲਈ ਓਰੀਐਂਟੇਸ਼ਨ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 25-09-2025
ਮਲੋਟ, 24 ਸਤੰਬਰ (ਪਾਟਿਲ)-ਕਲਾਸ 10ਵੀਂ ਦੇ ਵਿਦਿਆਰਥੀਆਂ ਲਈ ਜੇ.ਈ.ਈ./ਨੀਟ ਤਿਆਰੀ ਸੰਬੰਧੀ ਓਰੀਐਂਟੇਸ਼ਨ ਲੈਕਚਰ ਜੀ.ਟੀ.ਬੀ. ਖ਼ਾਲਸਾ ਪਬਲਿਕ ਸਕੂਲ ਮਲੋਟ ਵਿਖੇ ਕਰਵਾਇਆ ਗਿਆ | ਇਹ ਸੈਸ਼ਨ ਇਕ ਵਿਸ਼ਵਾਸਯੋਗ ਤੇ ਪ੍ਰਸਿੱਧ ਸੰਸਥਾ ਦੀ ਟੀਮ ਵਲੋਂ ਲਿਆ ਗਿਆ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਗਿਆਨਕ ਢੰਗ ਨਾਲ ਤਿਆਰ ਕਰਨ ਲਈ ਰਹਿਨੁਮਾਈ ਕਰਨਾ ਸੀ | ਸਾਰੇ ਵਿਦਿਆਰਥੀਆਂ ਨੇ ਫਿਜਿਕਸ ਦਾ ਆਨਲਾਈਨ ਲੈਕਚਰ ਅਟੈਂਡ ਕੀਤਾ, ਜਿਸ ਵਿਚ ਦੇਸ਼ ਦੇ ਬਹੁਤ ਕਾਬਿਲ ਪ੍ਰੋਫ਼ੈਸਰਸ ਨੇ ਸੰਬੋਧਿਤ ਕੀਤਾ | ਲੈਕਚਰ ਦੌਰਾਨ ਜੇ.ਈ.ਈ./ਨੀਟ ਵਿਚ ਸਫ਼ਲਤਾ ਪ੍ਰਾਪਤ ਕਰਨ ਲਈ ਜ਼ਰੂਰੀ ਰਣਨੀਤੀਆਂ ਜਿਵੇਂ ਕਿ ਸੰਕਲਪ ਸਪੱਸ਼ਟਤਾ, ਸਮੇਂ ਦੀ ਪ੍ਰਬੰਧਕੀ ਤੇ ਨਿਰੰਤਰ ਅਭਿਆਸ 'ਤੇ ਜ਼ੋਰ ਦਿੱਤਾ ਗਿਆ | ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਬਣਤਰ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਕੂਲੀ ਪਾਠਕ੍ਰਮ ਤੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਵਿਚ ਸੰਤੁਲਨ ਬਣਾਈ ਰੱਖਣ ਦੇ ਤਰੀਕਿਆਂ ਬਾਰੇ ਵੀ ਦੱਸਿਆ ਗਿਆ | ਸਕੂਲ ਪ੍ਰਬੰਧਕੀ ਕਮੇਟੀ ਵਲੋਂ ਇਸ ਪਹਿਲ ਦੀ ਸਰਾਹਨਾ ਕੀਤੀ ਗਈ | ਪਿ੍ੰਸੀਪਲ ਹੇਮਲਤਾ ਕਪੂਰ, ਕੋਆਰਡੀਨੇਟਰ ਮਧੂ ਬਾਲਾ ਅਤੇ ਗੁਰਪ੍ਰੀਤ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸੈਸ਼ਨ ਵਿਚ ਇਹ ਕਦਮ ਵਿਦਿਆ ਦੇ ਖੇਤਰ ਵਿਚ ਇਕ ਕ੍ਰਾਂਤੀਕਾਰੀ ਕਦਮ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਜਗਤਾਰ ਸਿੰਘ ਖੁਸ਼ਦਿਲ ਦਾ ਦਿਹਾਂਤ ਅਗਲੀ ਖ਼ਬਰ ਜਥੇਬੰਦਕ ਸੰਘਰਸ਼ਾਂ ਦੀਆਂ ਬਾਤਾਂ ਪਾਉਣ ਵਾਲੇ ਹੇਮਰਾਜ ਬਾਦਲ ਨਹੀਂ ਰਹੇ
Ad Position 24