ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀਆਂ ਕਚਹਿਰੀਆਂ 'ਚ ਲੰਮਾ ਸਮਾਂ ਟਾਈਪਿਸਟ ਤੇ ਅਸ਼ਟਾਮ ਫਰੋਸ ਵਜੋਂ ਸੇਵਾਵਾਂ ਨਿਭਾਉਣ ਵਾਲੇ ਜਗਤਾਰ ਸਿੰਘ ਖੁਸ਼ਦਿਲ (86) ਬੀਤੀ ਸ਼ਾਮ ਸਦੀਵੀ ਵਿਛੋੜਾ ਦੇ ਗਏ ਸਨ | ਅੱਜ ਸਥਾਨਕ ਬਠਿੰਡਾ ਰੋਡ ਸ਼ਿਵਧਾਮ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ | ਇਸ ਮੌਕੇ ਮਿ੍ਤਕ ਦੀ ਚਿਖਾ ਨੂੰ ਅਗਨੀ ਪੋਤਰੇ ਸਿਮਰਨਜੀਤ ਸਿੰਘ ਮੱਕੜ ਅਤੇ ਹੋਰ ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਗਈ | ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ ਸੰਬੰਧੀਆਂ ਨੇ ਸ. ਖੁਸ਼ਦਿਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਇਸ ਮੌਕੇ ਵੱਖ-ਵੱਖ ਆਗੂ ਅਤੇ ਸ਼ਹਿਰੀ ਹਾਜ਼ਰ ਸਨ | ਮਿ੍ਤਕ ਦੇ ਭਤੀਜੇ ਸਰਬਜੀਤ ਸਿੰਘ ਦਰਦੀ ਰਿਟਾ. ਐੱਸ.ਡੀ.ਓ. ਨਹਿਰੀ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦਾ ਅੰਗੀਠਾ ਸੰਭਾਲਣ ਦੀ ਰਸਮ 25 ਸਤੰਬਰ ਨੂੰ ਸਵੇਰੇ 9 ਵਜੇ ਹੋਵੇਗੀ, ਜਦਕਿ ਉਨ੍ਹਾਂ ਨਮਿੱਤ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ 28 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਕੋਟਕਪੂਰਾ ਰੋਡ ਗਲੀ ਨੰਬਰ 8 ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ |