20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਮਿਮਿਟ ਕਾਲਜ ਵਿਖੇ ਪ੍ਰੋਗਰਾਮਿੰਗ ਅਤੇ ਵੈੱਬ ਡਿਵੈੱਲਪਮੈਂਟ ਦੇ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 01-11-2025
ਮਲੋਟ, 31 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਲੋਟ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨਾਲੋਜੀ ਮਲੋਟ ਵਿਖੇ ਵਿਦਿਆਰਥੀਆਂ ਵਿਚ ਟੈਕਨੀਕਲ ਸਕਿਲ ਨੂੰ ਵਧਾਉਣ ਲਈ ਸਮੇਂ-ਸਮੇਂ ਸਿਰ ਵੱਖ-ਵੱਖ ਮੁਕਾਬਲੇ ਕਰਵਾਏ ਜਾਂਦੇ ਹਨ | ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾ. ਨਵਦੀਪ ਲਤਾ ਸਹਾਇਕ ਪ੍ਰੋਫ਼ੈਸਰ ਅਤੇ ਡਿਪਟੀ ਡੀਨ ਬੀ.ਸੀ.ਏ., ਬੀ.ਬੀ.ਏ., ਬੀ.ਕਾਮ. ਨੇ ਦੱਸਿਆ ਕਿ ਵਿਭਾਗ ਦੇ ਸਾਈਬਰ ਕਲੱਬ ਅਤੇ ਗੇਮ ਸਟੂਡੀਓ ਅਬੋਹਰ ਦੇ ਸਹਿਯੋਗ ਨਾਲ ਇਕ ਰੋਜ਼ਾ ਕੋਡ ਕਲੈਸ਼ ਮੁਕਾਬਲਾ ਕਰਵਾਇਆ ਗਿਅ | ਇਸ ਮੁਕਾਬਲੇ ਵਿਚ ਬੀ.ਸੀ.ਏ. ਵਿਭਾਗ ਦੇ 39 ਵਿਦਿਆਰਥੀਆਂ ਨੇ ਵੱਖ-ਵੱਖ ਤਰੀਕੇ ਦੇ ਪ੍ਰੋਗਰਾਮਿੰਗ ਨਾਲ ਸੰਬੰਧਿਤ ਅਤੇ ਓਪਨ ਵੈਬ ਡਿਵੈਲਪਮੈਂਟ ਦੇ ਮੁਕਾਬਲਿਆਂ ਵਿਚ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਕੋਡਿੰਗ ਤਕਨੀਕ ਦੇ ਨਾਲ ਕੁਝ ਪ੍ਰਾਜੈਕਟ ਬਣਾਏ | ਡਾ. ਮਨੀਸ਼ ਬਾਂਸਲ ਡੀਨ ਬੀ.ਸੀ.ਏ., ਬੀ.ਬੀ.ਏ., ਬੀ.ਕਾਮ. ਨੇ ਇਸ ਪ੍ਰੋਗਰਾਮ ਬਾਰੇ ਕਿਹਾ ਕਿ ਅਜਿਹੇ ਮੁਕਾਬਲਿਆਂ ਦੇ ਨਾਲ ਵਿਦਿਆਰਥੀਆਂ ਦੇ ਜਿੱਥੇ ਤਕਨੀਕੀ ਗਿਆਨ ਵਿਚ ਵਾਧਾ ਹੁੰਦਾ ਹੈ, ੳੱੁਥੇ ਹੀ ਉਨ੍ਹਾਂ ਨੂੰ ਕੰਪਨੀਆਂ ਵਿਚ ਨੌਕਰੀ ਹਾਸਿਲ ਕਰਨ ਲਈ ਵੀ ਮੌਕਾ ਮਿਲਦਾ ਹੈ | ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਕੰਪਿਊਟਰ ਦੀਆਂ ਭਾਸ਼ਾਵਾਂ ਜਿਵੇਂ ਕਿ ਸੀ ਪਲੱਸ ਪਲੱਸ, ਪਾਇਥਨ, ਜਾਵਾ ਪੀ.ਐੱਚ.ਪੀ. ਵਰਗੀਆਂ ਭਾਸ਼ਾਵਾਂ ਦੇ ਨਾਲ ਆਪਣੇ ਪ੍ਰਾਜੈਕਟ ਤਿਆਰ ਕੀਤੇ | ਇਸ ਮੌਕੇ ਮੁਕਾਬਲਿਆਂ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਬੀ.ਸੀ.ਏ. ਵਿਭਾਗ ਦੇ ਵੱਖ-ਵੱਖ ਸਟਾਫ਼ ਮੈਂਬਰ ਹਾਜ਼ਰ ਸਨ | ਇਸ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਵਿਦਿਆਰਥੀਆਂ ਅਤੇ ਵਿਭਾਗ ਦੇ ਸਾਰੇ ਹੀ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨੈਸ਼ਨਲ ਲੋਕ ਅਦਾਲਤ ਸੰਬੰਧੀ ਮੀਟਿੰਗ ਕੀਤੀ
Ad Position 24