ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਇਰਸ਼ਾਦ ਕਾਮਿਲ ਕੇ ਗੀਤ 'ਸਾਹਿਤਕ ਪਰਿਪੇਖ' ਵਿਸ਼ੇ 'ਤੇ ਕਾਲਜ ਵਿਕਾਸ ਪ੍ਰੀਸ਼ਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਅਤੇ ਹਿੰਦੀ ਵਿਭਾਗ ਦੇ ਮੁਖੀ ਡਾ. ਨੀਨਾ ਮਹਿਤਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਸੈਮੀਨਾਰ ਵਿਚ ਹਿੰਦੀ ਸਾਹਿਤ ਤੇ ਫ਼ਿਲਮ ਜਗਤ ਦੀ ਉੱਘੀ ਹਸਤੀ ਡਾ. ਇਰਸ਼ਾਦ ਕਾਮਿਲ ਨੇ ਸ਼ਿਰਕਤ ਕੀਤੀ | ਡਾ. ਸੁਰਜੀਤ ਸਿੰਘ ਠਾਕਰ ਡਿਪਟੀ ਰਜਿਸਟਰਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਇਸ ਸੈਮੀਨਾਰ ਦਾ ਉਦਘਾਟਨੀ ਭਾਸ਼ਨ ਦਿੱਤਾ | ਡਾ. ਵਿਨੋਦ ਤਨੇਜਾ ਰਿਟਾ. ਪ੍ਰੋਫ਼ੈਸਰ ਹਿੰਦੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਇੰਦਰਪਾਲ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੇ ਸ਼ੁਰੂ ਵਿਚ ਡਾ. ਨੀਤਾ ਗੋਇਲ ਵਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ | ਇਸ ਉਪਰੰਤ ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਅਤੇ ਡਾ. ਨੀਨਾ ਮਹਿਤਾ ਨੇ ਰਸਮੀ ਸਵਾਗਤ ਕੀਤਾ | ਉਨ੍ਹਾਂ ਡਾ. ਇਰਸ਼ਾਦ ਕਾਮਿਲ ਦੇ ਜੀਵਨ ਸਫ਼ਰ 'ਤੇ ਇਕ ਝਾਤ ਪੁਆਈ ਅਤੇ ਸ਼ਮ੍ਹਾ ਰੌਸ਼ਨ ਕਰਕੇ ਸੈਮੀਨਾਰ ਦਾ ਉਦਘਾਟਨ ਕੀਤਾ | ਸੈਮੀਨਾਰ ਦੇ ਟੈਕਨੀਕਲ ਸੈਸ਼ਨ ਵਿਚ ਡਾ. ਰਜਿੰਦਰ ਸਿੰਘ ਸਾਹਿਲ ਐਸੋਸੀਏਟ ਪ੍ਰੋਫ਼ੈਸਰ ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ, ਡਾ. ਗੁਰਮੀਤ ਸਿੰਘ ਪ੍ਰੋਫ਼ੈਸਰ ਹਿੰਦੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਬੀ.ਵੀ. ਸ਼ਰਮਾ ਰਿਟਾ. ਐਸੋਸੀਏਟ ਪੋ੍ਰਫ਼ੈਸਰ ਹਿੰਦੀ ਵਿਭਾਗ ਡੀ.ਏ.ਵੀ. ਕਾਲਜ ਮਲੋਟ, ਡਾ. ਸੰਜੀਵ ਦਵਾਰ ਐਸੋਸੀਏਟ ਪ੍ਰੋਫ਼ੈਸਰ ਹਿੰਦੀ ਵਿਭਾਗ ਆਰ.ਕੇ. ਆਰੀਆ ਕਾਲਜ ਨਵਾਂ ਸ਼ਹਿਰ, ਡਾ. ਵਨੀਤਾ ਨਾਗਪਾਲ, ਡਾ. ਨੇਹਾ ਸੱਚਦੇਵਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਡਾ. ਨੀਨਾ ਮਹਿਤਾ ਵਲੋਂ ਸੰਪਾਦਿਤ ਕੀਤੀ ਪੁਸਤਕ ਇਰਸ਼ਾਦ ਕਾਮਿਲ : ਸਾਹਿਤਕ ਸੰਵੇਦਨਾ ਔਰ ਸਰੋਕਾਰ ਲੋਕ ਅਰਪਿਤ ਕੀਤੀ ਗਈ | ਇਸ ਤੋਂ ਬਾਅਦ ਸੰਸਥਾ ਦੇ ਵਿਦਿਆਰਥੀ ਅਤੇ ਮੈਡਮ ਸੀਮਾ ਨੇ ਉਨ੍ਹਾਂ ਦਾ ਗੀਤ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ | ਡਾ. ਇਰਸ਼ਾਦ ਕਾਮਿਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਵਿਦਿਆਰਥੀਆਂ ਨੂੰ ਲਿਖਣ ਲਈ ਪ੍ਰੇਰਿਤ ਕੀਤਾ | ਅੰਤ ਵਿਚ ਉਨ੍ਹਾਂ ਬੇਟੀਆਂ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਹੋਏ ਬੇਰੀਆਂ ਦਾ ਪ੍ਰਤੀਕ ਲੈ ਕੇ ਲਿਖੀ ਨਜ਼ਮ ਨੂੰ ਪੇਸ਼ ਕਰਦਿਆਂ ਸਮਾਰੋਹ ਦੀ ਸਮਾਪਤੀ ਕੀਤੀ | ਕਾਲਜ ਦੀ ਸਥਾਨਕੀ ਪ੍ਰਬੰਧਕੀ ਕਮੇਟੀ ਦੇ ਵਧੀਕ ਸਕੱਤਰ ਮਨਜੀਤ ਸਿੰਘ ਬਰਕੰਦੀ, ਪਿ੍ੰਸੀਪਲ ਸਰਬਜੀਤ ਕੌਰ, ਡਾ. ਨੀਨਾ ਮਹਿਤਾ ਤੇ ਸਮੂਹ ਪ੍ਰਬੰਧਕੀ ਟੀਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ |