20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨੌਵੀਂ ਪਾਤਿਸ਼ਾਹੀ ਦੇ 350 ਸਾਲਾ ਸ਼ਹੀਦੀ ਸਮਾਗਮ 'ਚ ਦਸਮੇਸ਼ ਸਕੂਲ ਲੰਬੀ ਦੇ ਬੱਚੇ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 01-11-2025
ਲੰਬੀ, 31 ਅਕਤੂਬਰ (ਮੇਵਾ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਪਰਪਿਤ ਸਹਿਜ ਪਾਠ ਸੰਪੂਰਨਤਾ ਸਮਾਗਮ ਗੁਰਦੁਆਰਾ ਕਰਨਸਰ ਸਾਹਿਬ ਪਿੰਡ ਘੁੱਦਾ ਵਿਚ ਰੱਖੇ ਗਏ ਸਮਾਗਮ ਵਿਚ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਬੀ ਦੇ 50 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ | ਜਿਹੜੇ ਬੱਚਿਆਂ ਨੇ ਸਹਿਜ ਪਾਠ ਪ੍ਰਕਾਸ਼ ਕੀਤੇ ਤੇ ਉਨ੍ਹਾਂ ਨੇ ਹੀ ਸਹਿਜ ਪਾਠ ਦੇ ਭੋਗ ਪਾਏ, ਉਪਰੰਤ ਗੁਰਮਤਿ ਵਿਚਾਰਾਂ ਹੋਈਆਂ | ਸਕੂਲ ਪਿ੍ੰਸੀਪਲ ਪਵਨਪ੍ਰੀਤ ਕੌਰ ਢਿੱਲੋਂ ਨੇ ਦੱਸਿਆ ਕਿ ਵਿਦਿਆਰਥੀਆਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਵਿਤਾਵਾਂ ਵੀ ਬੋਲੀਆਂ | ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸਬੰਧਿਤ ਕਿਤਾਬਾਂ ਦਿੱਤੀਆਂ ਅਤੇ ਸਰਟੀਫਿਕੇਟ ਵੀ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮੁਕਾਬਲੇ ਕਰਵਾਏ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
Ad Position 24