20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 01-11-2025
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਮੌੜ ਰੋਡ ਸਥਿਤ ਸੀ.ਆਰ.ਐੱਮ. ਡੀ.ਏ.ਵੀ. ਮਾਡਲ ਹਾਈ ਸਕੂਲ ਵਿਖੇ ਸਿਵਲ ਹਸਪਤਾਲ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਸਰਕਾਰੀ ਮੁਹਿੰਮ ਤਹਿਤ ਭਾਸ਼ਣ ਤੇ ਡਰਾਇੰਗ ਮੁਕਾਬਲੇ ਕਰਵਾਏ ਗਏ | ਮੁਕਾਬਲਿਆ 'ਚ ਸੱਤਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਭਾਸ਼ਨ ਮੁਕਾਬਲੇ ਵਿਚ 23 ਵਿਦਿਆਰਥੀਆਂ ਅਤੇ ਡਰਾਇੰਗ ਮੁਕਾਬਲੇ 'ਚ 30 ਵਿਦਿਆਰਥੀਆਂ ਨੇ ਭਾਗ ਲਿਆ | ਭਾਸ਼ਨ ਮੁਕਾਬਲੇ ਵਿਚ ਵਿਦਿਆਰਥੀ ਪ੍ਰਭਜੋਤ ਸਿੰਘ, ਹੈਰੀ, ਨਵਜੋਤ ਕੌਰ, ਮਨੀਸ਼ਾ, ਭੂਮਿਕਾ, ਸ਼ਾਇਨਾ, ਚਾਹਤ, ਜਗਜੋਤ ਕੌਰ ਜੇਤੂ ਰਹੇ | ਜਦਕਿ ਡਰਾਇੰਗ ਮੁਕਾਬਲੇ ਵਿਚ ਵਿਦਿਆਰਥੀ ਮਨਦੀਪ ਸਿੰਘ, ਭਾਵਨਾ, ਵੰਸ਼, ਮਾਨਵ ਜੇਤੂ ਰਹੇ | ਪਿ੍ੰਸੀਪਲ ਹਰਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਿਵਲ ਹਸਪਤਾਲ ਤੋਂ ਆਏ ਹੋਏ ਕਾਊਾਸਲਰ ਲਖਵੀਰ ਕੌਰ ਤੇ ਕਾਊਾਸਲਰ ਨਵਨੀਤ ਕੌਰ ਬਰਾੜ ਦਾ ਧੰਨਵਾਦ ਕੀਤਾ | ਇਸ ਮੌਕੇ ਸਟੇਜ ਸੰਚਾਲਕ ਦੀ ਭੂਮਿਕਾ ਚਰਨ ਦਾਸ, ਜਦਕਿ ਜੱਜਮੈਂਟ ਦੀ ਭੂਮਿਕਾ ਸੀਮਾ ਗੁਪਤਾ, ਜੀਨੀਆ ਤੇ ਗੁਰਜੀਤ ਕੌਰ ਨੇ ਨਿਭਾਈ | ਇਸ ਮੌਕੇ ਵਾਈਸ ਪਿ੍ੰਸੀਪਲ ਬਬੀਤਾ ਵਧਵਾ, ਸ਼ੀਨਮ, ਮਨਦੀਪ ਕੌਰ, ਕੁਲਦੀਪ ਸਿੰਘ, ਪੂਜਾ, ਸ਼ਰੂਤੀ, ਨੀਤਿਕਾ ਅਤੇ ਤਰਨਪ੍ਰੀਤ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਿਫ਼ਟ ਪੰਪ ਕਮੇਟੀਆਂ ਐਸੋਸੀਏਸ਼ਨ ਪੰਜਾਬ ਨੇ ਐੱਸ.ਡੀ.ਐੱਮ. ਦੇ ਨਾਂਅ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਨੌਵੀਂ ਪਾਤਿਸ਼ਾਹੀ ਦੇ 350 ਸਾਲਾ ਸ਼ਹੀਦੀ ਸਮਾਗਮ 'ਚ ਦਸਮੇਸ਼ ਸਕੂਲ ਲੰਬੀ ਦੇ ਬੱਚੇ ਹੋਏ ਸ਼ਾਮਿਲ
Ad Position 24