24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਹੀਆ ਬਾਂਸਲ ਨੇ ਸੀ.ਐੱਲ.ਏ.ਟੀ. ਦੀ ਪ੍ਰੀਖਿਆ 'ਚ 202ਵਾਂ ਰੈਂਕ ਹਾਸਿਲ ਕੀਤਾ

Ad Position 21
No active advertisement
ਅਜੀਤ ਡੈਸਕ 19-12-2025
ਮਲੋਟ, 18 ਦਸੰਬਰ (ਪਾਟਿਲ)-ਪ੍ਰਸਿੱਧ ਵਕੀਲ ਸਵ. ਰਾਮ ਕੁਮਾਰ ਬਾਂਸਲ ਦੀ ਪੋਤੀ ਤੇ ਵਕੀਲ ਮਾਨਵ ਬਾਂਸਲ ਦੀ ਧੀ ਹੀਆ ਬਾਂਸਲ ਨੇ ਸੀ.ਐੱਲ.ਏ.ਟੀ.-2026 ਦੀ ਪ੍ਰੀਖਿਆ 'ਵਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਲ ਇੰਡੀਆ ਰੈਂਕ 202 ਹਾਸਿਲ ਕਰਕੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਖ਼ੁਸ਼ੀ ਦੇ ਮੌਕੇ ਵਕੀਲ ਵਿਕਾਸ ਸੱਚਦੇਵਾ ਨੇ ਹੀਆ ਬਾਂਸਲ ਨੂੰ ਵਧਾਈ ਦਿੱਤੀ ਤੇ ਉਸ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ | ਇਸ ਉਪਲਬਧੀ 'ਤੇ ਵਕੀਲ ਅਸ਼ੋਕ ਕਾਠਪਾਲ, ਇੰਦਰਜੀਤ ਅਰੋੜਾ, ਮਨਮੋਹਨ ਸਿੰਘ ਮੱਕੜ, ਪ੍ਰਮੋਦ ਨਾਗਪਾਲ, ਵਿਕਾਸ ਸੇਤੀਆ, ਦਿਲਬਾਗ ਸਿੰਘ ਗਿੱਲ, ਵਿਦੁਸ਼ੀ ਭੁੱਲਰ, ਸੁਖਵੰਤ ਸਿੰਘ ਭੁੱਲਰ, ਜੀਵਨ ਜੋਤ ਸਿੰਘ ਬੇਦੀ, ਬਲਵੰਤ ਸਿੰਘ ਮੌਰੀਆ, ਨਰਿੰਦਰ ਸਿੰਘ ਸੰਧੂ, ਜਸਪਾਲ ਔਲਖ, ਸੁਖਪਾਲ ਸਿੰਘ ਔਲਖ, ਗੁਰਮੀਤ ਸਿੰਘ ਸੰਧੂ, ਬਲਜੀਤ ਸਿੰਘ ਹਰੀ, ਰਾਕੇਸ਼ ਇਟਕਾਣ, ਚੁੰਨੀ ਲਾਲ ਭਾਰਤੀ ਅਤੇ ਗੁਰਦੀਪ ਸਿੰਘ ਗਿੱਲ ਸਮੇਤ ਪੂਰੇ ਵਕੀਲ ਭਾਈਚਾਰੇ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਮਾਨਵ ਬਾਂਸਲ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਨਵੇਂ ਚੁਣੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਮੀਤ ਚਹਿਲ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਗਲੀ ਖ਼ਬਰ ਮਲੋਟ ਹਲਕਾ 'ਚ 'ਆਪ' ਦਾ ਮਜ਼ਬੂਤ ਗੜ੍ਹ ਬਣਿਆ ਰਹੇਗਾ-ਡਾ. ਬਲਜੀਤ ਕੌਰ
Ad Position 24