ਕੋਟਕਪੂਰਾ, 21 ਦਸੰਬਰ (ਮੋਹਰ ਸਿੰਘ ਗਿੱਲ)-ਢਿੱਲੋਂ ਟਰੈਕਟਰਜ਼ ਫ਼ਰੀਦਕੋਟ ਰੋਡ ਕੋਟਕਪੂਰਾ ਤੇ ਰਾਮਪੁਰਾ ਦੇ ਮਾਲਕ ਕਰਮਜੀਤ ਸਿੰਘ ਢਿੱਲੋਂ (49) ਨਮਿਤ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਮਾਤਾ ਦਇਆ ਕੌਰ ਜੀ ਪਿੰਡ ਸੰਧਵਾਂ (ਫ਼ਰੀਦਕੋਟ) ਵਿਖੇ ਹੋਇਆ | ਇਸ ਮੌਕੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਕੀਰਤਨੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਤੇ ਮੌਤ ਦੀ ਅਟੱਲਤਾ ਸਬੰਧੀ ਜਾਣਕਾਰੀ ਦਿੰਦਿਆਂ ਗੁਰਬਾਣੀ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ | ਭਾਈ ਕੇਵਲ ਸਿੰਘ ਨੇ ਸਵਰਗੀ ਕਰਮਜੀਤ ਸਿੰਘ ਢਿੱਲੋਂ ਦੇ ਜੀਵਨ ਚਾਨਣਾ ਪਾਉਂਦਿਆਂ ਸ਼ਰਧਾਂਜਲੀ ਭੇਟ ਕੀਤੀ ਤੇ ਸਮੁੱਚੇ ਢਿੱਲੋਂ ਪਰਿਵਾਰ ਵਲੋਂ ਆਈ ਹੋਈ ਸਮੂਹ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਕੋਟਕਪੂਰਾ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਜ਼ਿਲ੍ਹਾ ਕਾਂਗਰਸ ਪਾਰਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਸਾਬਕਾ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਮੇਜਰ ਸਿੰਘ, ਹਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਢਿੱਲੋਂ, ਯਾਦਵਿੰਦਰ ਸਿੰਘ ਸਿੱਧੂ, ਗੁਰਪਿਆਰ ਸਿੰਘ ਢੀਮਾਂ ਵਾਲੀ, ਗੁਰਜੰਟ ਸਿੰਘ ਸਿੱਖਾਂ ਵਾਲਾ, ਜਸਵੰਤ ਸਿੰਘ ਬਰਾੜ, ਕਰਨਵੀਰ ਨੰਬਰਦਾਰ ਨੱਥੇ ਵਾਲਾ, ਡਾ. ਪਰਮਜੀਤ ਸਿੰਘ ਬਰਾੜ, ਹਰਿੰਦਰ ਸਿੰਘ ਸੱਗੂ, ਜੱਸ ਬਰਾੜ ਬੀੜ ਸਿੱਖਾਂ ਵਾਲਾ, ਸੁਖਵਿੰਦਰ ਸਿੰਘ ਬੱਬੂ, ਸਵ. ਕਰਮਜੀਤ ਸਿੰਘ ਢਿੱਲੋਂ ਦੇ ਸਤਿਕਾਰਤ ਪਿਤਾ ਗੁਰਬਚਨ ਸਿੰਘ ਢਿੱਲੋਂ, ਭਰਾ ਚਰਨਜੀਤ ਸਿੰਘ ਢਿੱਲੋਂ ਤੇ ਜਸਵਿੰਦਰ ਸਿੰਘ ਢਿੱਲੋਂ, ਪੁੱਤਰ ਪ੍ਰਭਲੀਨ ਸਿੰਘ ਢਿੱਲੋਂ, ਭਤੀਜੇ ਮਨਤਾਰ ਸਿੰਘ ਢਿੱਲੋਂ ਤੇ ਕਰਨਵੀਰ ਸਿੰਘ ਢਿੱਲੋਂ, ਪਤਨੀ ਕਮਲਜੀਤ ਕੌਰ ਢਿੱਲੋਂ ਆਦਿ ਹਾਜ਼ਰ ਸਨ | ਸਭਨਾਂ ਨੇ ਢਿੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਹ ਬੇਵਕਤੀ ਮੌਤ ਪਰਿਵਾਰ ਲਈ ਅਸਹਿ ਹੈ ਤੇ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋਣਾ |