28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲੰਬੇ ਬਿਜਲੀ ਕੱਟਾਂ ਤੇ ਸਪਲਾਈ ਖਰਾਬੀ ਤੋਂ ਬਰਗਾੜੀ ਦੇ ਕਿਸਾਨ ਤੇ ਆਮ ਲੋਕ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 22-12-2025
ਬਰਗਾੜੀ, 21 ਦਸੰਬਰ (ਲਖਵਿੰਦਰ ਸ਼ਰਮਾ)-ਪਿਛਲੇ ਕਰੀਬ ਇਕ ਹਫ਼ਤੇ ਤੋਂ ਬਰਗਾੜੀ ਵਿਖੇ ਬਿਜਲੀ ਦੇ ਲੱਗ ਰਹੇ ਲੰਬੇ ਬਿਜਲੀ ਕੱਟਾਂ ਤੇ ਬਿਜਲੀ ਸਪਲਾਈ ਦੀ ਖਰਾਬੀ ਕਾਰਨ ਕਿਸਾਨ ਤੇ ਆਮ ਲੋਕ ਬਹੁਤ ਪ੍ਰੇਸ਼ਾਨ ਹਨ | 18, 19 ਤੇ 21 ਦਸੰਬਰ ਨੂੰ ਤਾਂ ਵੱਡੇ ਬਿਜਲੀ ਗਰਿੱਡਾਂ' ਤੇ ਜ਼ਰੂਰੀ ਕੰਮ ਕਰਨ ਕਾਰਨ ਸਾਰਾ ਦਿਨ ਹੀ ਸ਼ਹਿਰੀ ਤੇ ਖੇਤਾਂ ਵਾਲੀ ਬਿਜਲੀ ਸਪਲਾਈ ਬੰਦ ਰਹੀ ਪਰ ਪਹਿਲਾਂ ਵੀ ਕੱੁਝ ਦਿਨਾਂ ਤੋਂ ਖੇਤਾਂ ਵਾਲੀ ਸਪਲਾਈ ਦੇ ਕੁਝ ਫੀਡਰ ਜਿਵੇਂ ਰਣ ਸਿੰਘ ਵਾਲਾ, ਸਾਹੋ ਆਦਿ ਫੀਡਰਾਂ ਤੇ ਕਰੀਬ ਇਕ ਹਫ਼ਤੇ ਤੋਂ ਪੂਰਾ ਸਮਾਂ ਲਗਾਤਾਰ ਬਿਜਲੀ ਸਪਲਾਈ ਨਹੀਂ ਆ ਰਹੀ | ਕਿਸਾਨਾਂ ਨੇ ਆਪਣੀ ਪੁੱਤਰਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਪਹਿਲਾ ਜ਼ਰੂਰੀ ਪਾਣੀ ਲਾਉਣਾ ਹੈ ਪਰ ਬਿਜਲੀ ਸਪਲਾਈ ਲਗਾਤਾਰ ਨਾ ਆਉਣ ਕਾਰਨ ਕਣਕ ਦੀ ਫ਼ਸਲ ਨੂੰ ਸਮੇਂ ਸਿਰ ਪਾਣੀ ਨਹੀਂ ਲੱਗ ਰਿਹਾ ਤੇ ਪਾਣੀ ਲੇਟ ਲੱਗਣ ਕਾਰਨ ਤੇ ਜ਼ਿਆਦਾ ਠੰਢ ਕਾਰਨ ਕਿਸਾਨਾਂ ਦੀ ਕਣਕ ਦੀ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ | ਬਰਗਾੜੀ ਦੇ ਕੁਝ ਫੀਡਰਾਂ ਦੇ ਕਿਸਾਨਾਂ ਨੇ ਮਜਬੂਰੀ ਵੱਸ ਆਪਣੀ ਪੱਧਰ 'ਤੇ ਇਕ ਮੋਟਰ ਪਿੱਛੇ ਕੁਝ ਖਰਚਾ ਦੇ ਕੇ ਨਿਰਵਿਘਨ ਬਿਜਲੀ ਸਪਲਾਈ ਲਈ ਪ੍ਰਾਈਵੇਟ ਬੰਦੇ ਰੱਖੇ ਹੋਏ ਹਨ ਕਿਉਂਕਿ ਝੋਨੇ ਦੇ ਸੀਜਨ ਸਮੇਂ ਮੁਲਾਜ਼ਮਾਂ ਦੀ ਘਾਟ ਕਾਰਨ ਬਿਜਲੀ ਦੇ ਫ਼ਾਲਟ ਜਲਦੀ ਨਹੀਂ ਕੱਢੇ ਜਾ ਸਕਦੇ | ਜਦੋਂ ਵੀ ਕਿਸਾਨਾਂ ਨੇ ਕੋਈ ਬਿਜਲੀ ਦਾ ਕੰਮ ਕਰਵਾਉਣਾ ਹੁੰਦਾ ਹੈ ਤਾਂ ਮੁਲਾਜ਼ਮਾਂ ਦੀ ਘਾਟ ਕਾਰਨ ਕਿਸਾਨਾਂ ਤੇ ਆਮ ਲੋਕਾਂ ਨੂੰ ਆਪਣੀ ਪੱਧਰ 'ਤੇ ਆਪਣੇ ਖਰਚੇ 'ਤੇ ਕੰਮ ਕਰਵਾਉਣਾ ਪੈਂਦਾ ਹੈ | ਕਿਸਾਨਾਂ ਦੀ ਪੁਰਜ਼ੋਰ ਮੰਗ ਹੈ ਕਿ ਕਣਕ ਦੀ ਫਸਲ ਨੂੰ ਜ਼ਰੂਰੀ ਪਾਣੀ ਲਈ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਗਊ ਸੇਵਾ ਕੀਤੀ ਅਗਲੀ ਖ਼ਬਰ ਕਰਮਜੀਤ ਸਿੰਘ ਢਿੱਲੋਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ
Ad Position 24