28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸੀਨੀਅਰ ਸਿਟੀਜ਼ਨ ਵੈਲਫ਼ੇਅਰ ਐਸੋਸੀਏਸ਼ਨ ਨੇ ਗਊ ਸੇਵਾ ਕੀਤੀ

Ad Position 21
No active advertisement
ਅਜੀਤ ਡੈਸਕ 22-12-2025
ਫ਼ਰੀਦਕੋਟ, 21 ਦਸੰਬਰ (ਸਤੀਸ਼ ਬਾਗ਼ੀ)-ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨੇ ਹਰ ਸਾਲ ਦੀ ਤਰ੍ਹਾਂ ਗਊਆਂ ਦੀ ਸੇਵਾ ਕਰਨ ਹਿਤ ਮੀਟਿੰਗ ਗਊਸ਼ਾਲਾ ਪੰਚਵਟੀ ਵਿਖੇ ਕੀਤੀ | ਐਸੋਸੀਏਸ਼ਨ ਸਰਪ੍ਰਸਤ ਤੇ ਮੁੱਖ ਸੇਵਾਦਾਰ ਗਊਸ਼ਾਲਾ ਪੰਚਵਟੀ ਪ੍ਰਦੀਪ ਸੂਰੀ ਨੇ ਐਸੋਸੀਏਸ਼ਨ ਦੇ ਆਏ ਹੋਏ ਮੈਂਬਰਾਂ ਨੂੰ ਜੀ ਆਇਆਂ ਨੂੰ ਕਹਿੰਦਿਆਂ ਦੱਸਿਆ ਕਿ ਇਸ ਗਊਸ਼ਾਲਾ ਵਿਚ ਤਕਰੀਬਨ 550 ਦੇ ਕਰੀਬ ਗਊਆਂ ਹਨ, ਜਿਨ੍ਹਾਂ ਦੀ ਸੇਵਾ ਹਰੇ ਪੱਠੇ, ਗੁੜ, ਚੋਕਰ ਤੇ ਲੋੜ ਪੈਣ 'ਤੇ ਦਵਾਈਆਂ ਦੇ ਕੇ ਕੀਤੀ ਜਾਂਦੀ ਹੈ | ਗਊਸ਼ਾਲਾ ਪੰਚਵਟੀ ਦੇ ਮੁਲਾਜ਼ਮ ਹਰ ਵਕਤ ਗਊਆਂ ਦੀ ਸੇਵਾ ਲਈ ਲੱਗੇ ਹੋਏ ਹਨ | ਐਸੋਸੀਏਸ਼ਨ ਦੇ ਵਿੱਤ ਸਕੱਤਰ ਪ੍ਰੋਫੈਸਰ ਐਨ. ਕੇ. ਗੁਪਤਾ ਨੇ ਐਸੋਸੀਏਸ਼ਨ ਦੇ ਲੇਖੇ ਜੋਖੇ ਤੇ ਆਉਣ ਵਾਲੇ ਪ੍ਰੋਜੈਕਟ ਰਿਫਲੈਕਟਰ ਲਾਉਣ ਸਬੰਧੀ ਤੇ ਲੋਹੜੀ ਮਨਾਉਣ ਸਬੰਧੀ ਰੂਪ ਰੇਖਾ ਸਬੰਧੀ ਵਿਚਾਰ ਸਾਂਝੇ ਕੀਤੇ | ਐਸੋਸੀਏਸ਼ਨ ਜਨਰਲ ਸਕੱਤਰ ਦਰਸ਼ਨ ਲਾਲ ਚੁੱਘ ਨੇ ਦੱਸਿਆ ਕਿ ਨਵੇਂ ਸਾਲ 'ਤੇ ਲੋਹੜੀ ਸਮਾਗਮ ਦੌਰਾਨ ਮੈਂਬਰਾਂ ਨੂੰ ਸ਼ਾਨਦਾਰ ਤੋਹਫੇ ਦੇ ਕੇ ਨਿਵਾਜਿਆ ਜਾਵੇਗਾ | ਐਸੋਸੀਏਸ਼ਨ ਪ੍ਰਧਾਨ ਪਿ੍ੰਸੀਪਲ ਸੇਵਾ ਸਿੰਘ ਚਾਵਲਾ ਨੇ ਸਭ ਦਾ ਧੰਨਵਾਦ ਕੀਤਾ | ਪ੍ਰੋਫੈਸਰ ਡਾਕਟਰ ਨਿਰਮਲ ਕੌਸ਼ਕ ਵਲੋਂ ਲਿਖੀ ਕਿਤਾਬ ਵੀ ਮੈਂਬਰਾਂ ਨੂੰ ਵੰਡੀ ਗਈ | ਇਸ ਮੌਕੇ ਇੰਜੀ. ਜੀਤ ਸਿੰਘ, ਪਿ੍ੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ, ਬਲਜੀਤ ਸਿੰਘ ਬਿੰਦਰਾ, ਸਾਹਿਤਕਾਰ ਮੁਖਤਿਆਰ ਸਿੰਘ ਵੰਗੜ, ਕਰਨਲ ਬਲਬੀਰ ਸਿੰਘ ਸਰਾਂ, ਮੈਨੇਜਰ ਸਤ ਨਾਰਾਇਣ ਗਰਗ ਅਤੇ ਸੁਖਮੰਦਰ ਸਿੰਘ ਭਲੂਰੀਆ, ਐਡਵੋਕੇਟ ਪਿ੍ੰਸੀਪਲ ਕਿ੍ਸ਼ਨ ਲਾਲ, ਅੰਕੜਾ ਅਫਸਰ ਬਿਸ਼ਨ ਲਾਲ ਅਰੋੜਾ, ਜ਼ਿਲ੍ਹਾ ਪ੍ਰਧਾਨ ਸਿਵਲ ਪੈਨਸ਼ਨਰ ਐਸੋਸੀਏਸ਼ਨ ਇੰਦਰਜੀਤ ਸਿੰਘ ਖੀਵਾ, ਰਾਜੇਸ਼ ਧਿੰਗੜਾ, ਪ੍ਰੋਫੈਸਰ ਐਸ ਐਸ ਬਾਜਵਾ, ਰਮੇਸ਼ ਕੁਮਾਰ ਗੇਰਾ, ਸੀਨੀਅਰ ਸਹਾਇਕ ਸੱਤਪਾਲ ਬਾਂਸਲ, ਡੀ.ਈ.ਓ ਧਰਮਵੀਰ ਸਿੰਘ, ਲੈਕਚਰਾਰ ਸ਼ਾਮ ਸੁੰਦਰ ਰਿਹਾਨ, ਪਿ੍ੰਸੀਪਲ ਵਿਨੋਦ ਕੁਮਾਰ ਸਿੰਗਲਾ, ਕੁਲਜੀਤ ਸਿੰਘ ਵਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਜੇਤੂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਲੋਂ ਸਮਰਥਕਾਂ ਦਾ ਧੰਨਵਾਦ ਅਗਲੀ ਖ਼ਬਰ ਲੰਬੇ ਬਿਜਲੀ ਕੱਟਾਂ ਤੇ ਸਪਲਾਈ ਖਰਾਬੀ ਤੋਂ ਬਰਗਾੜੀ ਦੇ ਕਿਸਾਨ ਤੇ ਆਮ ਲੋਕ ਪ੍ਰੇਸ਼ਾਨ
Ad Position 24