28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੰਜਾਬ ਮਿਊਾਸਪਲ ਮੁਲਾਜ਼ਮ ਯੂਨੀਅਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 22-12-2025
ਫ਼ਰੀਦਕੋਟ, 21 ਦਸੰਬਰ (ਸਤੀਸ਼ ਬਾਗ਼ੀ)-ਸਥਾਨਕ ਰੈਸਟ ਹਾਊਸ ਵਿਖੇ ਪੰਜਾਬ ਮਿਊਾਸਪਲ ਮੁਲਾਜ਼ਮ ਯੂਨੀਅਨ ਦੀ 21 ਮੈਂਬਰੀ ਟੀਮ ਦੀ ਮੀਟਿੰਗ ਪ੍ਰਧਾਨ ਪ੍ਰਦੀਪ ਕੁਮਾਰ ਕਾਊ, ਜਨਰਲ ਸਕੱਤਰ ਜਨਕਰਾਜ ਜਨਕੂ ਅਤੇ ਖਜ਼ਾਨਚੀ ਹਰੀ ਦਾਸ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਲਗਾਤਾਰ ਤਨਖਾਹਾਂ ਮਿਲਣ 'ਚ ਹੋਰ ਹੋ ਰਹੀ ਦੇਰੀ, ਮੁਲਾਜ਼ਮਾਂ ਨੂੰ ਡਿਊਟੀ ਸਬੰਧੀ ਆ ਰਹੀਆਂ ਮੁਸ਼ਕਲਾਂ, 10 ਲੱਖ ਦੇ ਬੀਮੇ ਸੰਬੰਧੀ ਈ.ਐਸ.ਆਈ. ਦੇ ਮਿਲਣਯੋਗ ਲਾਭਾਂ, ਮਿਊਾਸਪਲ ਕਾਮਿਆਂ ਦੀ ਸਾਂਝੀ ਇਕੱਤਰਤਾ ਕਰਨ ਸਬੰਧੀ ਤੇ ਹੋਰ ਕਈ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ, ਜਿਸ ਵਿਚ ਸਰਬਸੰਮਤੀ ਨਾਲ ਸਾਰੇ ਮੈਂਬਰਾਂ ਵਲੋਂ ਪਾਸ ਕੀਤਾ ਗਿਆ ਕਿ ਹਰ ਮਹੀਨੇ ਮੀਟਿੰਗ ਕੀਤੀ ਜਾਵੇਗੀ ਤੇ ਮੁਲਾਜ਼ਮ ਮੰਗਾਂ ਸਬੰਧੀ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ | ਆਗੂਆਂ ਨੇ ਕਿਹਾ ਕਿ ਕਈ ਮਹੀਨਿਆਂ ਤੋਂ ਪੀ.ਐਫ. ਜਮ੍ਹਾਂ ਨਹੀਂ ਹੋ ਰਿਹਾ, ਇਸ ਸਬੰਧੀ ਵੀ ਮੀਟਿੰਗ ਵਿਚ ਵਿਚਾਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੋ ਫ਼ੈਸਲੇ ਸਰਕਾਰਾਂ ਮੁਲਾਜ਼ਮਾਂ ਦੇ ਉਲਟ ਕਰ ਰਹੀਆਂ ਹਨ, ਉਨ੍ਹਾਂ ਫ਼ੈਸਲਿਆਂ ਦੇ ਵਿਰੋਧ 'ਚ ਹੋਰਾਂ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਘਰਸ਼ ਨੂੰ ਅਗਲੀ ਰੂਪ ਰੇਖਾ ਦਿੱਤੀ ਜਾਵੇਗੀ ਤੇ 28 ਦਸੰਬਰ ਨੂੰ ਪੰਜਾਬ ਦੀਆਂ ਸਮੂਹ ਜਨਤਕ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਕਨਵੈਂਸ਼ਨ ਵਿਚ ਜਲੰਧਰ ਵਿਖੇ ਜਾਣ ਦਾ ਵੀ ਪ੍ਰੋਗਰਾਮ ਤੈਅ ਕੀਤਾ ਗਿਆ | ਮੀਟਿੰਗ 'ਚ ਅਰਸ਼ਦੀਪ ਸਿੰਘ, ਦੀਪਕ ਕੁਮਾਰ, ਸਤਪਾਲ, ਪਿ੍ਥਵੀਰਾਜ, ਗੁਰਵਿੰਦਰ ਸਿੰਘ, ਬਲਤੇਜ ਸਿੰਘ, ਨਿੱਕਾ, ਅਮੀ ਚੰਦ, ਸ਼ੰਮੀ ਅਤੇ ਕਿਰਨ ਕੁਮਾਰ ਆਦਿ ਨੇ ਹਿੱਸਾ ਲਿਆ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਵੀਰ ਇੰਦਰਜੀਤ ਸਿੰਘ ਪੁਰੀ ਤੇ ਜਤਿੰਦਰ ਕੁਮਾਰ ਨੇ ਸਾਂਝੇ ਤੌਰ 'ਤੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਜਿਸ ਤਰ੍ਹਾਂ ਵੀ ਰੂਪਰੇਖਾ ਤਿਆਰ ਕਰੇਗੀ, ਉਸ ਦੇ ਹਰ ਪੱਖ ਤੋਂ ਮੋਢੇ ਨਾਲ ਮੋਢਾ ਲਾ ਕੇ ਖੜਿ੍ਹਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ-ਸੂਬਾ ਸਿੰਘ ਬਾਦਲ ਅਗਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ 'ਚ ਹੋਈ ਜਿੱਤ ਨੇ ਕਾਂਗਰਸ ਸਰਕਾਰ ਬਣਨ ਦਾ ਮੁੱਢ ਬੰਨਿ੍ਹਆ-ਕਾਂਗਰਸੀ ਆਗੂ
Ad Position 24