28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ 'ਸਾਡਾ ਪਿੰਡ ਸਾਡੀ ਵਿਰਾਸਤ' ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-12-2025
ਬਰਗਾੜੀ, 21 ਦਸੰਬਰ (ਲਖਵਿੰਦਰ ਸ਼ਰਮਾ)-ਦਸਮੇਸ਼ ਪਬਲਿਕ ਸਕੂਲ ਬਰਗਾੜੀ ਵਿਖੇ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਲਈ 'ਸਾਡਾ ਪਿੰਡ ਸਾਡੀ ਵਿਰਾਸਤ' ਸਮਾਗਮ ਕਰਵਾਇਆ ਗਿਆ ਜਿਸ ਦਾ ਉਦਘਾਟਨ ਡਾਇਰੈਕਟਰ ਜਸਬੀਰ ਸਿੰਘ ਸੰਧੂ ਨੇ ਕੀਤਾ | ਇਸ ਮੌਕੇ ਪੁਰਾਤਨ ਖੂਹ, ਪੁਰਾਣੇ ਘਰ, ਪੰਚਾਇਤ ਘਰ, ਡਾਕ ਘਰ, ਦਾਣਿਆਂ ਵਾਲੀ ਭੱਠੀ, ਤਿ੍ਝਣ, ਪੱਗਾਂ ਚੁੰਨੀਆਂ ਨੂੰ ਰੰਗ ਕਰਨ ਵਾਲਾ ਲਲਾਰੀ, ਵਿਆਹ ਵਾਲਾ ਘਰ, ਪੁਰਾਣੇ ਸਮੇਂ ਦੇ ਪਕਵਾਨ ਜਿਵੇਂ ਸਰੋ੍ਹਾ ਦਾ ਸਾਗ, ਮੱਕੀ ਦੀ ਰੋਟੀ, ਗੁੜ ਦੀਆਂ ਸੇਵੀਆਂ, ਗੁੜ ਵਾਲੇ ਚੌਲ, ਮਿੱਠੀ ਮੰਨੀ ਰੋਟੀ, ਪਿੱਤਲ, ਕਾਂਸੀ ਦੇ ਭਾਂਡੇ, ਦਰੀਆਂ ਖੇਸ, ਫੁਲਕਾਰੀਆਂ ਆਦਿ ਬਾਰੇ ਬੱਚਿਆਂ ਨੂੰ ਵਿਸਥਾਰ ਨਾਲ ਦੱਸਿਆ ਗਿਆ | ਬੱਚਿਆਂ ਵਲੋਂ ਇਸ ਸਮੇਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ 'ਚ ਬੱਚਿਆਂ ਨੇ ਲੋਕ ਗੀਤ, ਲੋਕ ਨਾਚ, ਲੁੱਡੀ, ਝੂਮਰ, ਗਿੱਧਾ, ਭੰਗੜਾ ਆਦਿ ਪੇਸ਼ ਕੀਤੇ | ਬੱਚੀਆਂ ਨੇ ਪੁਰਾਤਨ ਰਿਤੀ ਰਿਵਾਜਾਂ ਅਨੁਸਾਰ ਜਾਗੋ ਕੱਢੀ ਤੇ ਵਿਆਹ ਸਮੇਂ ਸਾਧ ਸਾਧਣੀ ਬਣਨ ਵਾਲਾ ਰੰਗ ਵੀ ਪੇਸ਼ ਕੀਤਾ | ਮੁੱਖ ਮਹਿਮਾਨ ਜਸਬੀਰ ਸਿੰਘ ਸੰਧੂ, ਪਿ੍ੰਸੀਪਲ ਰਵਿੰਦਰ ਕੁਮਾਰ, ਪਿ੍ੰਸੀਪਲ ਸੁਰਿੰਦਰ ਸਿੰਘ ਟੁਰਨਾ, ਪਿ੍ੰਸੀਪਲ ਅਜੇ ਸ਼ਰਮਾ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਯਸ਼ੂ ਧਿੰਗੜਾ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਕੋਆਰਡੀਨੇਟਰ ਕਮਲਜੀਤ ਕੌਰ ਢਿੱਲੋਂ, ਚੇਤਨਾ ਸ਼ਰਮਾ, ਅਨੀਤਾ ਰਾਣੀ, ਸਮੂਹ ਸਟਾਫ਼, ਬੱਚੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਨੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ-ਸੂਬਾ ਸਿੰਘ ਬਾਦਲ
Ad Position 24