25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Ad Position 21
No active advertisement
ਅਜੀਤ ਡੈਸਕ 26-12-2025
ਮਲੋਟ, 25 ਦਸੰਬਰ (ਪਾਟਿਲ)-ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਮਲੋਟ ਤੇ ਓਰੈਕਲ ਇੰਟਰਨੈਸ਼ਨਲ ਪਬਲਿਕ ਸਕੂਲ ਜੰਡਵਾਲਾ ਚੜ੍ਹਤ ਸਿੰਘ ਵਲੋਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਸਕੂਲ ਤੋਂ ਕਰੀਬ 10:30 ਵਜੇ ਆਰੰਭ ਹੋਇਆ ਤੇ ਗੁਰਦੁਆਰਾ ਕਲਗੀਧਰ ਪਿੰਡ ਦਾਨੇਵਾਲਾ ਵਿਖੇ ਸਮਾਪਤ ਹੋਇਆ | ਪਿੰਡ ਜੰਡਵਾਲਾ, ਪੁੱਡਾ ਕਾਲੋਨੀ, ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਮਲੋਟ, ਆਰਤੀ ਸਵੀਟਸ ਮਲੋਟ, ਪ੍ਰਧਾਨ ਸਤੀਸ਼ ਅਸੀਜਾ, ਪੰਜਾਬ ਪੈਲੇਸ, ਦਾਨੇਵਾਲ ਚੌਂਕ ਦੀਆਂ ਸੰਗਤਾਂ ਵਲੋਂ ਥਾਂ-ਥਾਂ 'ਤੇ ਬੱਚਿਆਂ ਲਈ ਦੁੱਧ, ਫ਼ਲ ਤੇ ਪੰਜ ਪਿਆਰਿਆਂ ਨੂੰ ਦੁੱਧ ਛਕਾ ਕੇ ਭਰਵਾਂ ਸਵਾਗਤ ਕੀਤਾ ਗਿਆ | ਪੰਜ ਪਿਆਰਿਆਂ ਨੂੰ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਮਲੋਟ, ਓਰੈਕਲ ਇੰਟਰਨੈਸ਼ਨਲ ਪਬਲਿਕ ਸਕੂਲ ਜੰਡਵਾਲਾ ਚੜ੍ਹਤ ਸਿੰਘ, ਪੁੱਡਾ ਕਾਲੋਨੀ, ਦਾਨੇਵਾਲਾ ਚੌਂਕ, ਗੁਰਦੁਆਰਾ ਕਲਗੀਧਰ ਦਾਨੇਵਾਲਾ ਤੇ ਸੰਗਤਾਂ ਵਲੋਂ ਸਿਰੋਪਾਓ ਪਾ ਕੇ ਸਵਾਗਤ ਕੀਤਾ ਗਿਆ | ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਪਿ੍ੰਸੀਪਲ ਮਨੀ ਤੁਲੀ, ਚੇਅਰਮੈਨ ਸਾਹਿਬ ਸਿੰਘ ਨੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ | ਇਸ ਮੌਕੇ ਮਾਸਟਰ ਹਰਜਿੰਦਰ ਸਿੰਘ, ਪ੍ਰਧਾਨ ਹਰਦਿਆਲ ਸਿੰਘ, ਹਰਜੀਤ ਸਿੰਘ, ਰੇਸ਼ਮ ਸਿੰਘ, ਬਲਵੀਰ ਚੰਦ, ਕਸ਼ਮੀਰ ਸਿੰਘ, ਭਾਈ ਗੁਰਨਾਮ ਸਿੰਘ, ਰਾਜਪਾਲ ਸਿੰਘ ਮੈਦਾਨ, ਭਾਈ ਚਰਨਜੀਤ ਸਿੰਘ, ਜਸਦੇਵ ਸਿੰਘ ਸੰਧੂ, ਬਲਕਰਨ ਸਿੰਘ, ਕਸ਼ਮੀਰ ਸਿੰਘ, ਗੁਲਸ਼ਨ ਕੁਮਾਰ, ਕਾਬਲ ਸਿੰਘ ਆਦਿ ਸੰਗਤਾਂ ਮੌਜੂਦ ਸਨ | ਗੁਰਦੁਆਰਾ ਕਲਗੀਧਰ ਸਾਹਿਬ ਦਾਨੇਵਾਲ ਵਲੋਂ ਸੰਗਤਾਂ ਲਈ ਚਾਹ ਦਾ ਪ੍ਰਬੰਧ ਕੀਤਾ | ਹਰਪ੍ਰੀਤ ਸਿੰਘ ਛਾਬੜਾ ਟੈਂਟ ਹਾਊਸ ਤੇ ਸੰਗਤ ਕਬਾੜੀਆ ਮਾਰਕੀਟ ਮਲੋਟ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰ ਦੀ 5 ਲੱਖ 60 ਹਜ਼ਾਰ ਦੀ ਪ੍ਰਾਪਰਟੀ ਫਰੀਜ਼ ਅਗਲੀ ਖ਼ਬਰ ਡੀ.ਟੀ.ਐਫ. ਵਲੋਂ ਅਧਿਆਪਕਾਂ ਉੱਪਰ ਬਿ੍ਜ ਕੋਰਸ ਥੋਪਣ ਦੀ ਨਿਖੇਧੀ ਕਿਹਾ, ਬਿ੍ਜ ਕੋਰਸ ਵਾਪਸ ਨਾ ਲਿਆ ਤਾਂ ਜਥੇਬੰਦੀ ਕਰੇ...
Ad Position 24