27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵਿਧਾਨ ਸਭਾ ਹਲਕਾ ਜੈਤੋ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਂਗਰਸ ਦੀ ਹਾਰ ਦਾ ਕਾਰਨ ਆਪਸੀ ਗੁੱਟਬੰਦੀ

Ad Position 21
No active advertisement
ਅਜੀਤ ਡੈਸਕ 30-12-2025
ਜੈਤੋ, 29 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਜੈਤੋ (ਰਾਖਵਾਂ) 'ਚ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰਿਹਾ | ਪਾਰਟੀ ਦੀ ਇਸ ਨਾਕਾਮੀ ਦਾ ਸਭ ਤੋਂ ਵੱਡਾ ਕਾਰਨ ਅੰਦਰੂਨੀ ਧੜੇਬੰਦੀ ਮੰਨੀ ਜਾ ਰਹੀ ਹੈ | ਜਿਸ ਨੇ ਕਾਂਗਰਸ ਨੂੰ ਅੰਦਰੋਂ ਹੀ ਕਮਜ਼ੋਰ ਕਰ ਕੇ ਰੱਖ ਦਿੱਤਾ ਹੈ | ਪਾਰਟੀ ਅੰਦਰ ਗੁੱਟਬੰਦੀ ਇਸ ਹੱਦ ਤੱਕ ਹਾਵੀ ਰਹੀ ਕਿ ਕਈ ਥਾਵਾਂ 'ਤੇ ਵਰਕਰਾਂ ਨੇ ਆਪਣੇ ਹੀ ਉਮੀਦਵਾਰਾਂ ਦੇ ਹੱਕ 'ਚ ਕੰਮ ਕਰਨ ਦੀ ਬਜਾਏ ਖੁੱਲ੍ਹੇ ਜਾਂ ਅੰਦਰਖਾਤੇ ਵਿਰੋਧੀ ਰਵੱਈਆ ਅਪਣਾਇਆ | ਜਿਸ ਦਾ ਸਿੱਧਾ ਨੁਕਸਾਨ ਕਾਂਗਰਸ ਦੇ ਉਮੀਦਵਾਰਾਂ ਨੂੰ ਝੱਲਣਾ ਪਿਆ | ਧੜੇਬੰਦੀ ਦੇ ਕਾਰਨ ਚੋਣ ਮੁਹਿੰਮ ਬਿਖਰੀ ਹੋਈ ਨਜ਼ਰ ਆਈ ਅਤੇ ਪਾਰਟੀ ਆਪਣਾ ਸੰਦੇਸ਼ ਵੋਟਰਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਵਿਚ ਅਸਫ਼ਲ ਰਹੀ | ਇਕਜੁੱਟਤਾ ਦੀ ਘਾਟ ਕਾਰਨ ਵੋਟਰਾਂ ਵਿਚ ਭਰਮ ਪੈਦਾ ਹੋਇਆ ਅਤੇ ਪਾਰਟੀ ਦੀ ਸਾਖ ਨੂੰ ਵੀ ਝਟਕਾ ਲੱਗਿਆ | ਇਸ ਤੋਂ ਇਲਾਵਾ ਉਮੀਦਵਾਰ ਚੋਣ ਦੌਰਾਨ ਵਰਕਰਾਂ ਅਤੇ ਸਥਾਨਕ ਨੇਤਾਵਾਂ ਨਾਲ ਸਲਾਹ-ਮਸ਼ਵਰਾ ਨਾ ਹੋਣ ਕਾਰਨ ਨਾਰਾਜ਼ਗੀ ਹੋਰ ਵਧੀ, ਜਿਸ ਦਾ ਪੂਰਾ ਲਾਭ ਵਿਰੋਧੀ ਸਿਆਸੀ ਪਾਰਟੀਆਂ ਨੂੰ ਮਿਲਿਆ | ਸਿਆਸੀ ਮਾਹਿਰਾਂ ਅਨੁਸਾਰ ਜੇਕਰ ਕਾਂਗਰਸ ਨੇ ਸਮੇਂ ਸਿਰ ਅੰਦਰੂਨੀ ਧੜੇਬੰਦੀ 'ਤੇ ਕਾਬੂ ਨਾ ਪਾਇਆ ਅਤੇ ਵਰਕਰਾਂ ਨੂੰ ਇਕਜੁੱਟ ਨਾ ਕੀਤਾ ਤਾਂ ਭਵਿੱਖ ਦੀਆਂ ਚੋਣਾਂ ਵਿਚ ਪਾਰਟੀ ਨੂੰ ਇਸ ਤੋਂ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ | ਧੜੇਬੰਦੀ ਕਾਰਨ ਕਾਂਗਰਸ ਪਾਰਟੀ ਦੇ ਹਲਾਤਾਂ 'ਚ ਆਏ ਨਿਘਾਰ ਨੂੰ ਲੈ ਕੇ ਟੱਕਸਾਲੀ ਆਗੂਆਂ 'ਚ ਗਹਿਰੀ ਚਿੰਤਾ ਵੇਖਣ ਨੂੰ ਮਿਲ ਰਹੀ ਹੈ | ਭਗਵੰਤ ਸਿੰਘ ਸਾਬਕਾ ਸਰਪੰਚ ਚੈਨਾ ਤੇ ਭੁਪਿੰਦਰ ਸਿੰਘ ਸਾਬਕਾ ਸਰਪੰਚ ਦਾ ਕਹਿਣਾ ਹੈ ਕਿ ਆਪਸੀ ਖਿੱਚੋਤਾਣ, ਅੰਦਰੂਨੀ ਟਕਰਾਅ ਤੇ ਗੁੱਟਬੰਦੀ ਨੇ ਪਾਰਟੀ ਦੀ ਸੰਗਠਨ ਮਜ਼ਬੂਤੀ ਨੂੰ ਭਾਰੀ ਝਟਕਾ ਦਿੱਤਾ ਹੈ, ਜਿਸਦਾ ਸਿੱਧਾ ਅਸਰ ਚੋਣ ਪ੍ਰਦਰਸ਼ਨ 'ਤੇ ਵੀ ਪੈ ਰਿਹਾ ਹੈ | ਟਕਸਾਲੀ ਆਗੂਆਂ ਮੁਤਾਬਕ ਜ਼ਮੀਨੀ ਪੱਧਰ 'ਤੇ ਵਰਕਰ ਨਿਰਾਸ਼ ਹਨ ਤੇ ਕਈ ਥਾਵਾਂ 'ਤੇ ਪਾਰਟੀ ਤੋਂ ਦੂਰੀ ਬਣਾਈ ਜਾ ਰਹੀ ਹੈ | ਉਨ੍ਹਾਂ ਉੱਚ ਕਮਾਨ ਨੂੰ ਅਪੀਲ ਕੀਤੀ ਹੈ ਕਿ ਸਥਾਨਕ ਪੱਧਰ 'ਤੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣ ਲਈ ਠੋਸ ਨੀਤੀਆਂ ਬਣਾਈਆਂ ਜਾਣ, ਨਿਸ਼ਠਾਵਾਨ ਵਰਕਰਾਂ ਦੀ ਸੁਣਵਾਈ ਹੋਵੇ ਅਤੇ ਪਾਰਟੀ ਅੰਦਰ ਅਨੁਸ਼ਾਸਨ ਕਾਇਮ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਬਰਨਾਲਾ ਡੀਪੂ ਨੇ ਗਿੱਦੜਬਾਹਾ ਤੋਂ ਖੰਨਾ ਬੱਸ ਸੇਵਾ ਸ਼ੁਰੂ ਕੀਤੀ ਅਗਲੀ ਖ਼ਬਰ ਬਾਬਾ ਅਜਮੇਰ ਸਿੰਘ ਰੱਬ ਜੀ ਦੀ ਯਾਦ 'ਚ ਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24