ਭੀਖੀ, 1 ਜੂਨ (ਬਲਕਾਰ ਸਿੰਘ ਸਹੋਤਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀ ਸਕੂਲ ਮੈਨੇਜਮੈਂਟ ਕਮੇਟੀ ਦੀ ਹੋਈ ਚੋਣ ਵਿਚ ਕੁਲਵੰਤ ਸਿੰਘ ਨੂੰ ਸਰਬਸੰਮਤੀ ਨਾਲ ਚੇਅਰਮੈਨ ਚੁਣਿਆ ਗਿਆ ਜਦੋਂ ਕਿ ਮਨਪ੍ਰੀਤ ਕੌਰ ਉਪ ਚੇਅਰਮੈਨ, ਜਗਸੀਰ ਸਿੰਘ ਬਾਬੇਕਾ ਅਤੇ ਬੁੱਧ ਸਿੰਘ ਅਤੇ ਨਗਰ ਪੰਚਾਇਤ ਵਿਚੋਂ ਕੌਂਸਲਰ ਰਾਮ ਸਿੰਘ ਚਹਿਲ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ, ਤੋਂ ਇਲਾਵਾ 10 ਹੋਰ ਮਾਪੇ ਵੀ ਕਮੇਟੀ ਲਈ ਚੁਣੇ ਗਏ | ਸਕੂਲ ਮੁਖੀ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿਖੇ ਜਨਰਲ ਇਜਲਾਸ ਸੱਦਿਆ ਗਿਆ, ਜਿਸ ਵਿਚ ਸਰਬਸੰਮਤੀ ਨਾਲ 15 ਮੈਂਬਰੀ ਸਕੂਲ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਮੌਕੇ ਕੌਂਸਲਰਾਂ, ਪਤਵੰਤਿਆਂ ਅਤੇ ਜਾਗਰੂਕ ਸ਼ਹਿਰੀਆਂ ਨੇ ਕਿਹਾ ਕਿ ਸਕੂਲ ਦੇ ਬਹੁਪੱਖੀ ਵਿਕਾਸ ਲਈ ਉਹ ਸਿੱਖਿਆ ਵਿਭਾਗ ਦਾ ਪੂਰਨ ਸਹਿਯੋਗ ਕਰਨਗੇ | ਇਸ ਮੌਕੇ ਅਧਿਆਪਕ ਯਾਦਵਿੰਦਰ ਸਿੰਘ, ਸਤਪ੍ਰਤਾਪ ਸਿੰਘ, ਜਗਪਾਲ ਸਿੰਘ, ਹਰਵਿੰਦਰ ਸਿੰਘ, ਵਰਿੰਦਰਜੀਤ ਸਿੰਘ, ਅਮਰੀਕ ਸਿੰਘ, ਅਭਿਸ਼ੇਕ ਬਾਂਸਲ, ਵੀਰਪਾਲ ਕੌਰ, ਅਨੀਤਾ ਰਾਣੀ, ਮਨਿੰਦਰ ਕੌਰ, ਮਨਪ੍ਰੀਤ ਕੌਰ ਅਤੇ ਰਜਿੰਦਰ ਕੌਰ ਆਦਿ ਹਾਜ਼ਰ ਸਨ |