21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਪੰਜਾਬ ਤੇ ਕੇਂਦਰ ਸਰਕਾਰ ਦਲਿਤਾਂ ਤੇ ਗ਼ਰੀਬਾਂ ਦੇ ਸੰਵਿਧਾਨਕ ਹੱਕ ਖੋਹਣ ਲੱਗੀ-ਭਗਵੰਤ ਸਿੰਘ ਸਮਾਉਂ

Ad Position 21
No active advertisement
ਅਜੀਤ ਡੈਸਕ 02-06-2025
ਬਰੇਟਾ, 1 ਜੂਨ (ਜੀਵਨ ਸ਼ਰਮਾ)-ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਵਾਉਣ ਲਈ ਮਜ਼ਦੂਰ ਸ਼ਕਤੀ ਦੀ ਲੋੜ ਹੈ | ਇਹ ਪ੍ਰਗਟਾਵਾ ਪਿੰਡ ਬਹਾਦਰਪੁਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਵਲੋਂ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਮਜ਼ਦੂਰ ਸ਼ਕਤੀ ਉਸਾਰੋ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਉਂ ਨੇ ਕੀਤਾ | ਉਨ੍ਹਾਂ ਕਿਹਾ ਕਿ ਸਦੀਆਂ ਤੋਂ ਸਾਧਨਹੀਣ ਰੱਖੀ ਦੇਸ ਦੇ ਕਰੋੜਾਂ ਦਲਿਤਾਂ ਦੀ ਤਰੱਕੀ ਪਿੱਛੇ ਡਾ. ਅੰਬੇਡਕਰ ਦਾ ਵੱਡਾ ਬਲੀਦਾਨ ਹੈ ਪਰ ਸੱਤਾਧਾਰੀ ਹਾਕਮਾਂ ਨੇ ਕਿਰਤੀ ਵਰਗ ਦੇ ਵਿਕਾਸ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ ਨਕਲੀ ਇਨਕਲਾਬੀ ਮੁੱਖ ਮੰਤਰੀ ਵਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਰੰਟੀਆਂ ਵਿਚੋਂ ਇੱਕ ਵੀ ਲਾਗੂ ਨਹੀਂ ਹੋਈ ਅਤੇ ਕੇਂਦਰ ਤੇ ਸੂਬਾ ਸਰਕਾਰ ਦਲਿਤਾਂ, ਗ਼ਰੀਬਾਂ ਤੋਂ ਸੰਵਿਧਾਨਕ ਹੱਕ ਖੋਹਣ 'ਤੇ ਲੱਗੀਆਂ ਹੋਈਆਂ ਹਨ | ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਰਾਜ ਅੰਦਰ ਜ਼ਮੀਨ ਹੱਦਬੰਦੀ ਕਾਨੰੂਨ ਲਾਗੂ ਕਰਵਾਉਣ ਲਈ ਤੀਜੇ ਹਿੱਸੇ ਦੀਆਂ ਪੰਚਾਇਤੀ ਜ਼ਮੀਨਾਂ ਦੀ ਸ਼ਨਾਖ਼ਤ ਕਰਕੇ ਡੰਮੀ ਬੋਲੀਆਂ ਬੰਦ ਕਰਵਾਕੇ ਦਲਿਤਾਂ ਲਈ ਰਾਖਵੀਂਆਂ ਕਰਾਉਣ, ਮਗਨਰੇਗਾ ਕਾਨੰੂਨ ਤਹਿਤ 200 ਦਿਨ ਕੰਮ ਅਤੇ 800 ਰੁਪਏ ਦਿਹਾੜੀ ਆਦਿ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਿੰਡ ਪਿੰਡ ਮਜ਼ਦੂਰ ਸ਼ਕਤੀ ਉਸਾਰਨ ਲਈ ਲਾਮਬੰਦੀ ਕੀਤੀ ਜਾਵੇਗੀ | ਕਾਨਫ਼ਰੰਸ ਦੀ ਪ੍ਰਧਾਨਗੀ ਆਗੂ ਸੁਖਵਿੰਦਰ ਸਿੰਘ ਬੋਹਾ, ਸਰਜਪਾਲ ਕੌਰ ਪੰਚ ਬਹਾਦਰਪੁਰ, ਜੋਰਾ ਸਿੰਘ ਰਿਉਂਦ, ਕਰਨੈਲ ਸਿੰਘ ਬੀਰੋਕੇ, ਪ੍ਰਕਾਸ਼ ਸਿੰਘ ਨੇ ਕੀਤੀ | ਇਸ ਮੌਕੇ ਗੁਰਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਬੋਹਾ, ਹਰਪਾਲ ਸਿੰਘ ਬਰੇਟਾ, ਗੁਰਤੇਜ ਸਿੰਘ ਬਰੇਟਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੀ ਜਾਣਕਾਰੀ ਦੇਣ ਲਈ ਗੁਰਨੇ ਕਲਾਂ ਸਕੂਲ 'ਚ ਲਗਾਇਆ 7 ਦਿਨਾਂ ਕੈਂਪ ਅਗਲੀ ਖ਼ਬਰ ਠੰਢੇ ਮਿੱਠੇ ਪਾਣੀ ਦੀ ਛਬੀਲ
Ad Position 24