21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸਰਕਾਰੀ ਸਕੂਲ (ਲੜਕੀਆਂ) ਵਿਖੇ ਸੱਤ ਰੋਜ਼ਾ ਸਮਰ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 02-06-2025
ਮਾਨਸਾ, 1 ਜੂਨ (ਰਵੀ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਵਿਖੇ ਏਕ ਭਾਰਤ, ਸ਼ਰੇਸ਼ਠ ਭਾਰਤ ਅਧੀਨ ਸੱਤ ਰੋਜ਼ਾ ਸਮਰ ਕੈਂਪ 26 ਮਈ ਤੋਂ 1 ਜੂਨ ਤੱਕ ਲਗਾਇਆ ਗਿਆ | ਕੈਂਪ 'ਚ ਛੇਵੀਂ ਤੋਂ ਦਸਵੀਂ ਤੱਕ ਦੇ 76 ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਸਮਰ ਕੈਂਪ ਦੇ ਨੋਡਲ ਅਫ਼ਸਰ ਡਾ. ਵਿਨੋਦ ਮਿੱਤਲ ਤੇ ਸੁਸ਼ਮਾ ਗੁਪਤਾ ਵਲੋਂ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੇ ਅੱਖਰ, ਸ਼ਬਦ, ਗਿਣਤੀ ਲਿਖਣੀ, ਆਮ ਬੋਲ-ਚਾਲ ਦੇ ਵੱਖਰੇ-ਵੱਖਰੇ ਸ਼ਬਦ ਕਰਵਾਏ ਗਏ | ਨੀਰੂ ਬਾਲਾ ਤੇ ਸਵੀਟੀ ਵਲੋਂ ਸਲੋਗਨ, ਸਬਜ਼ੀਆਂ ਤੇ ਫਲਾਂ ਦੇ ਨਾਂਅ, ਮਸਾਲੇ, ਪਕਵਾਨ, ਰੋਜ਼ਾਨਾ ਵਰਤੋਂ ਦੇ ਸ਼ਬਦ ਅਤੇ ਅਨੂਪਮ ਤੇ ਜੋਤੀ ਵਰਮਾ ਵਲੋਂ ਸਥਾਨਕ ਹੀਰੋ, ਇਤਿਹਾਸ, ਦੇਸ਼ ਭਗਤੀ ਸੰਬੰਧੀ ਗੀਤ, ਸਾਜ਼, ਪ੍ਰਮੁੱਖ ਨਦੀਆਂ, ਸੁੰਤਰਤਾ ਸੰਗਰਾਮੀ, ਇਤਿਹਾਸਿਕ ਸਮਾਰਕ, ਲੋਕ ਨਾਚ ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਹੀ ਵਿਦਿਆਰਥੀਆਂ ਨੂੰ ਇੰਚਾਰਜ ਪਿ੍ੰਸੀਪਲ ਗੁਰਸਿਮਰ ਕੌਰ ਵਲੋਂ ਸਰਟੀਫ਼ਿਕੇਟ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਿਖਲਾਈ ਕੈਂਪਾਂ ਦਾ ਮਕਸਦ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ-ਝੱਬਰ ਅਗਲੀ ਖ਼ਬਰ ਵਿਦਿਆਰਥੀਆਂ ਨੂੰ ਤੇਲਗੂ ਭਾਸ਼ਾ ਦੀ ਜਾਣਕਾਰੀ ਦੇਣ ਲਈ ਗੁਰਨੇ ਕਲਾਂ ਸਕੂਲ 'ਚ ਲਗਾਇਆ 7 ਦਿਨਾਂ ਕੈਂਪ
Ad Position 24