19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਹਸਪਤਾਲ ਸੁਧਾਰ ਕਮੇਟੀ ਦਾ ਵਫ਼ਦ ਐੱਸ.ਐੱਮ.ਓ. ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 04-06-2025
ਮਾਨਸਾ, 3 ਜੂਨ (ਸ.ਰਿ.)-ਹਸਪਤਾਲ ਸੁਧਾਰ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਗਿੱਲ ਤੇ ਲਿਬਰੇਸ਼ਨ ਆਗੂ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ 'ਚ ਵਫ਼ਦ ਐੱਸ.ਐੱਮ.ਓ. ਮਾਨਸਾ ਡਾ. ਬਲਜੀਤ ਕੌਰ ਨੂੰ ਮਿਲਿਆ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਡਾਕਟਰਾਂ ਦੀ ਘਾਟ ਹੋਣ ਕਰ ਕੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਦੀ ਘਾਟ ਨੂੰ ਜਲਦ ਪੂਰਾ ਕਰਨ ਦੇ ਨਾਲ ਹੀ ਪਬਲਿਕ ਪ੍ਰਾਈਵੇਟ ਭਾਈਵਾਲ ਨਾਲ ਚੱਲਣ ਵਾਲੀ ਕ੍ਰਿਸ਼ਨਾ ਲੈਬਾਰਟਰੀ ਦੀ ਥਾਂ ਇੱਥੇ ਪਹਿਲਾਂ ਤੋਂ ਹੀ ਚੱਲ ਰਹੀ ਸਰਕਾਰੀ ਲੈਬਾਰਟਰੀ ਚਲਾਈ ਜਾਵੇ ਤਾਂ ਜੋ ਮਰੀਜ਼ ਸਸਤੇ ਰੇਟਾਂ 'ਤੇ ਟੈੱਸਟ ਕਰਵਾਉਣ ਦਾ ਲਾਭ ਉਠਾ ਸਕਣ | ਇਸ ਮੌਕੇ ਸਮਸ਼ੇਰ ਸਿੰਘ ਸਰਾਓ, ਮੇਜਰ ਸਿੰਘ ਫ਼ੌਜੀ, ਸੁਖਦੇਵ ਸ਼ਰਮਾ, ਬਲਵੰਤ ਸਿੰਘ ਫੱਕਰ, ਮਨੋਜ ਕੁਮਾਰ ਗੋਇਲ, ਰਾਹੁਲ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਾਮਿਆਂ ਦੀ ਹੜਤਾਲ ਕਾਰਨ ਭੀਖੀ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ <br/> ਅਗਲੀ ਖ਼ਬਰ ਨਰਮੇ ਦੀ ਫ਼ਸਲ 'ਤੇ ਹਾਲ ਦੀ ਘੜੀ ਕੋਈ ਹਮਲਾ ਨਹੀਂ-ਮੁੱਖ ਖੇਤੀਬਾੜੀ ਅਫ਼ਸਰ <br/>
Ad Position 24