ਚਿੱਟਾ ਤੇ ਭੁੱਕੀ ਬਰਾਮਦ
ਅਜੀਤ ਡੈਸਕ
04-06-2025
ਹਰਿਆਣਾ ਮਾਰਕਾ ਸ਼ਰਾਬ ਫੜ੍ਹੀ
ਮਾਨਸਾ, 3 ਜੂਨ (ਵਿ.ਪ੍ਰਤੀ.)-ਥਾਣਾ ਬੋਹਾ ਪੁਲਿਸ ਨੇ ਸੁਖਵੀਰ ਸਿੰਘ ਵਾਸੀ ਰਾਮਪੁਰ ਮੰਡੇਰ ਤੋਂ 36 ਬੋਤਲਾਂ ਹੀਰ ਸੌਂਫੀਆ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਉਸ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
ਨਸ਼ੀਲੀਆਂ ਗੋਲੀਆਂ ਫੜ੍ਹੀਆਂ
ਮਾਨਸਾ, 3 ਜੂਨ (ਵਿ.ਪ੍ਰਤੀ.)-ਥਾਣਾ ਝੁਨੀਰ ਪੁਲਿਸ ਨੇ ਸੁਖਪ੍ਰੀਤ ਸਿੰਘ ਵਾਸੀ ਭੰਮੇ ਕਲਾਂ ਤੋਂ 30 ਗੋਲੀਆਂ ਅਤੇ ਥਾਣਾ ਜੋਗਾ ਪੁਲਿਸ ਨੇ ਲਵਪ੍ਰੀਤ ਸਿੰਘ ਤੇ ਮੱਖਣ ਸਿੰਘ ਵਾਸੀ ਜੋਗਾ ਕੋਲੋਂ 50 ਨਸ਼ੀਲੀਆਂ ਗੋਲੀਆਂ ਫੜ੍ਹੀਆਂ ਹਨ | ਉਕਤ ਖ਼ਿਲਾਫ਼ ਐਨ. ਡੀ. ਪੀ. ਐੱਸ. ਐਕਟ ਅਧੀਨ ਪਰਚੇ ਦਰਜ ਕੀਤੇ ਗਏ ਹਨ |