19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਕਿਸਾਨਾਂ ਨੂੰ ਖੇਤੀਬਾੜੀ ਮਾਰਕੀਟਿੰਗ ਸੰਬੰਧੀ ਕੀਤਾ ਜਾਗਰੂਕ <br/>

Ad Position 21
No active advertisement
ਅਜੀਤ ਡੈਸਕ 04-06-2025
ਮਾਨਸਾ, 3 ਜੂਨ (ਸ.ਰਿ)-ਕਿ੍ਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨਾਲ ਮਿਲ ਕੇ ਬਲਾਕ ਝੁਨੀਰ ਅਤੇ ਭੀਖੀ ਵਿਖੇ ਕਿਸਾਨਾਂ ਨੂੰ ਖੇਤੀਬਾੜੀ ਮਾਰਕੀਟਿੰਗ ਬਾਰੇ ਜਾਗਰੂਕ ਕੀਤਾ ਗਿਆ | ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਕਪਾਹ ਅਤੇ ਮੱਕੀ ਵਰਗੀਆਂ ਖਰੀਫ ਫਸਲਾਂ ਲਈ ਮਿੱਟੀ ਦੀ ਸਿਹਤ ਅਤੇ ਪਾਣੀ ਸੰਭਾਲ ਦੀਆਂ ਤਕਨੀਕਾਂ 'ਤੇ ਜ਼ੋਰ ਦਿੱਤਾ ਗਿਆ | ਇਸ ਦੇ ਨਾਲ ਹੀ ਕਿਸਾਨ ਗੋਸ਼ਟੀਆਂ ਵੀ ਕੀਤੀੋਆਂ ਗਈਆਂ ਜਿੱਥੇ ਕਿਸਾਨਾਂ ਨੇ ਮਹੱਤਵਪੂਰਨ ਖੇਤੀਬਾੜੀ ਮਾਰਕੀਟਿੰਗ ਮੁੱਦਿਆਂ 'ਤੇ ਚਰਚਾ ਕੀਤੀ, ਜਿਸ ਵਿਚ ਮੰਡੀਆਂ ਤੱਕ ਬਿਹਤਰ ਪਹੁੰਚ, ਫਸਲਾਂ ਦੀ ਉਚਿਤ ਕੀਮਤ ਅਤੇ ਆਨਲਾਈਨ ਵਪਾਰ ਲਈ ਈ-ਨਾਮ (ਨੈਸ਼ਨਲ ਐਗਰੀਕਲਚਰ ਮਾਰਕੀਟ) ਦੀ ਵਰਤੋਂ ਬਾਰੇ ਗੱਲਬਾਤ ਕੀਤੀ ਗਈ | ਉਨ੍ਹਾਂ ਦੱਸਿਆ ਕਿ ਸੈਸ਼ਨ ਵਿੱਚ ਫਸਲ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ ਮਾਰਕੀਟ ਸਬੰਧਾਂ ਅਤੇ ਸਟੋਰੇਜ ਸਹੂਲਤਾਂ ਲਈ ਸਰਕਾਰੀ ਸਹਾਇਤਾ 'ਤੇ ਵੀ ਚਾਨਣਾ ਪਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਚਿੱਟਾ ਤੇ ਭੁੱਕੀ ਬਰਾਮਦ ਅਗਲੀ ਖ਼ਬਰ ਬੁਢਲਾਡਾ ਦੇ ਹੋਟਲ 'ਚ ਅÏਰਤ ਨਾਲ ਜਬਰ ਜਨਾਹ
Ad Position 24