ਬੁਢਲਾਡਾ, 3 ਜੂਨ (ਮਨਚੰਦਾ)- ਸਥਾਨਕ ਸ਼ਹਿਰ ਦੇ ਬਰੇਟਾ ਰੋਡ 'ਤੇ ਇਕ ਹੋਟਲ ਵਿਚ ਇਕ ਅÏਰਤ ਨਾਲ ਉਸ ਦੇ ਦੋਸਤ ਵਲੋਂ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਸਦਰ ਪੁਲਿਸ ਨੇ ਪੀੜਤ ਅÏਰਤ ਦੇ ਬਿਆਨਾਂ 'ਤੇ ਮਨੀ ਸਿੰਘ ਵਾਸੀ ਲੇਹਲ ਖ਼ੁਰਦ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ | ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਸੀਤੋ ਕੌਰ (ਕਾਲਪਨਿਕ ਨਾਂਅ) ਦੇ ਬਿਆਨਾਂ ਅਨੁਸਾਰ ਉਸ ਦੇ ਗੁਆਂਢੀ ਮਨੀ ਸਿੰਘ ਨਾਂਅ ਦੇ ਵਿਅਕਤੀ ਨਾਲ ਗੱਲਬਾਤ ਸੀ ਅਤੇ ਇੱਕ ਦੂਸਰੇ ਨੂੰ ਵੱਖ ਵੱਖ ਜਗਹਾ 'ਤੇ ਮਿਲਦੇ ਸੀ ਪਰ ਉਹ ਬਲੈਕਮੇਲ ਅਤੇ ਧਮਕੀਆਂ ਦੇਣ ਲੱਗ ਪਿਆ | ਉਸ ਦਾ ਫੋਨ ਆਇਆ ਕਿ ਜਰੂਰੀ ਗੱਲ ਕਰਨੀ ਹੈ ਅਤੇ ਮੈਂ ਬੇਇੱਜ਼ਤੀ ਤੋਂ ਡਰਦੀ ਹੋਈ ਆ ਗਈ | ਉਸ ਨੇ ਮੈਨੂੰ ਆਪਣੀ ਆਲਟੋ ਰਾਹੀਂ ਹੋਟਲ ਦੇ ਕਮਰੇ ਵਿਚ ਲੈ ਗਿਆ | ਜਿੱਥੇ ਉਸ ਨੇ ਮੇਰੇ ਨਾਲ ਮੇਰੀ ਮਰਜ਼ੀ ਖ਼ਿਲਾਫ਼ ਜ਼ਬਰਦਸਤੀ ਬਲਾਤਕਾਰ ਕੀਤਾ | ਸਹਾਇਕ ਥਾਣੇਦਾਰ ਬਲਜੀਤ ਕੌਰ ਨੇ ਪੀੜਤ ਅÏਰਤ ਦੇ ਬਿਆਨ 'ਤੇ ਜਾਂਚ ਸ਼ੁਰੂ ਕਰ ਦਿੱਤੀ |