19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵੱਖ-ਵੱਖ ਰਾਜਸੀ ਆਗੂਆਂ ਵਲੋਂ ਮਨਿੰਦਰਜੀਤ ਸਿੰਘ ਸਿੱਧੂ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 04-06-2025
ਝੁਨੀਰ, 3 ਜੂਨ (ਸੰਜੀਵ ਸਿੰਗਲਾ)- ਸਥਾਨਕ ਗੁਰਦੁਆਰਾ ਸਾਹਿਬ ਵਿਖੇ ਮਨਿੰਦਰਜੀਤ ਸਿੰਘ ਸਿੱਧੂ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਸੀ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਕਿਹਾ ਮਨਿੰਦਰਜੀਤ ਸਿੰਘ ਨੇਕ ਸੁਭਾਅ ਦੇ ਮਾਲਕ ਸਨ, ਜੋ ਹਰ ਇਕ ਦੇ ਦੁੱਖ-ਸੁੱਖ 'ਚ ਖੜਦੇ ਸਨ | ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ | ਸੰਬੋਧਨ ਤੇ ਸ਼ਾਮਿਲ ਹੋਣ ਵਾਲਿਆਂ 'ਚ ਜਤਿੰਦਰ ਸਿੰਘ ਸੋਢੀ ਸਰਦੂਲਗੜ੍ਹ, ਜੀਵਨ ਦਾਸ ਬਾਵਾ, ਸਰਪੰਚ ਜਗਪਾਲ ਸਿੰਘ ਖਹਿਰਾ, ਗੁਰਸੇਵਕ ਸਿੰਘ ਖਹਿਰਾ, ਸਾਬਕਾ ਸਰਪੰਚ ਅਮਰੀਕ ਸਿੰਘ ਢਿੱਲੋਂ, ਹਰਿੰਦਰ ਸਿੰਘ ਭੁੱਲਰ, ਨੌਹਰ ਚੰਦ ਤਾਇਲ ਪ੍ਰਧਾਨ ਵਪਾਰ ਮੰਡਲ, ਅਸ਼ੋਕ ਕੁਮਾਰ ਡਬਲੂ ਪ੍ਰਧਾਨ ਅਗਰਵਾਲ ਸਭਾ, ਜਗਸੀਰ ਸਿੰਘ, ਸਰਪੰਚ ਨਿਰਮਲ ਸਿੰਘ ਘੁਰਕਣੀ, ਪ੍ਰੇਮ ਕੁਮਾਰ ਸਿੰਗਲਾ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਝੁਨੀਰ, ਜਸਪਾਲ ਕੁਮਾਰ ਪਾਲਾ, ਸ਼ਕਤੀ ਮਿੱਤਲ ਆਦਿ ਸਨ |

Ad Position 22
No active advertisement
ਪਿਛਲੀ ਖ਼ਬਰ ਬੁਢਲਾਡਾ ਦੇ ਹੋਟਲ 'ਚ ਅÏਰਤ ਨਾਲ ਜਬਰ ਜਨਾਹ ਅਗਲੀ ਖ਼ਬਰ ਗੱਡੀ ਘੇਰ ਕੇ ਨੌਜਵਾਨ ਦੀ ਕੁੱਟਮਾਰ, ਹਜ਼ਾਰਾਂ ਦੀ ਨਕਦੀ ਖੋਹੀ <br/>
Ad Position 24