03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਚਾਂਦਪੁਰਾ ਬੰਨ੍ਹ ਕੋਲ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਧਣਾ ਜਾਰੀ

Ad Position 21
No active advertisement
ਅਜੀਤ ਡੈਸਕ 02-09-2025

ਬਰੇਟਾ, 1 ਸਤੰਬਰ (ਜੀਵਨ ਸ਼ਰਮਾ)- ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ 'ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਗੁਆਂਢੀ ਰਾਜ ਹਰਿਆਣਾ ਦੇ ਪਿੰਡ ਚਾਂਦਪੁਰਾ ਕੋਲ ਦੀ ਗੁਜ਼ਰਦੇ ਘੱਗਰ ਦਰਿਆ ਵਿਚ ਪਾਣੀ ਦਾ ਪੱਧਰ ਵਧ ਕੇ ਸਾਢੇ 6 ਫੁੱਟ 'ਤੇ ਚਲਾ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਥੱਲੇ ਹੈ |
ਬੰਨ੍ਹ ਨੂੰ ਕੀਤਾ ਜਾ ਰਿਹੈ ਮਜ਼ਬੂਤ
ਇਸ ਖੇਤਰ ਨੂੰ ਬਚਾਉਣ ਵਾਲੇ ਚਾਂਦਪੁਰਾ ਬੰਨ੍ਹ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਇਲਾਕੇ ਦੇ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ ਰਾਹੀਂ ਮਿੱਟੀ ਨੂੰ ਲੈ ਕੇ ਜਾ ਰਹੇ ਹਨ | ਮਿੱਟੀ ਦੀਆਂ ਬੋਰੀਆਂ ਲਗਾਈਆਂ ਜਾ ਰਹੀਆਂ ਹਨ | ਖ਼ਾਸਕਰ ਜਿੱਥੇ ਪਾੜ ਪੈਣ ਨਾਲ ਸਾਲ 2023 ਵਿਚ ਵੱਡਾ ਨੁਕਸਾਨ ਹੋਇਆ ਸੀ, ਨੂੰ ਵਿਸ਼ੇਸ਼ ਤੌਰ ਮਜ਼ਬੂਤ ਬਣਾਇਆ ਜਾ ਰਿਹਾ ਹੈ | ਸੈਂਕੜੇ ਲੋਕ ਬੰਨ੍ਹ 'ਤੇ ਨਿਗ੍ਹਾ ਰੱਖ ਰਹੇ ਹਨ | ਦੱਸਣਯੋਗ ਹੈ ਕਿ ਸਮੇਂ-ਸਮੇਂ 'ਤੇ ਹੜ੍ਹਾਂ ਦੌਰਾਨ ਹਰਿਆਣਾ ਤੇ ਪੰਜਾਬ ਦੇ ਕਾਫ਼ੀ ਪਿੰਡ ਪ੍ਰਭਾਵਿਤ ਹੁੰਦੇ ਹਨ |
ਲੋਕਾਂ ਨੇ ਹਰਿਆਣਾ ਪ੍ਰਸ਼ਾਸਨ 'ਤੇ ਬੰਨ੍ਹ ਨੂੰ ਮਜ਼ਬੂਤ ਕਰਨ ਤੋਂ ਰੋਕਣ ਦੇ ਲਗਾਏ ਦੋਸ਼
-ਬੰਨ੍ਹ 'ਤੇ ਹਾਜ਼ਰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਦੱਸਿਆ ਕਿ ਹਰਿਆਣੇ ਦਾ ਪ੍ਰਸ਼ਾਸਨ ਬੰਨ੍ਹ ਮਜ਼ਬੂਤ ਕਰਨ ਤੋਂ ਰੋਕ ਰਿਹਾ ਹੈ, ਜਿਸ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਮਿੱਟੀ ਦੀਆਂ ਟਰਾਲੀਆਂ ਨੂੰ ਬੰਨ੍ਹ 'ਤੇ ਜਾਣ ਨਹੀਂ ਦਿੱਤਾ ਜਾ ਰਿਹਾ | ਇਸ ਦਾ ਪਤਾ ਲੱਗਣ 'ਤੇ ਹੀ ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਤੇ ਐਸ.ਡੀ.ਐਮ ਗਗਨਦੀਪ ਸਿੰਘ ਨੇ ਪਹੁੰਚ ਕੇ ਹਰਿਆਣਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਕਿਹਾ ਕਿ ਉਹ ਕਾਨੰੂਨ ਦੀ ਉਲੰਘਣਾ ਨਹੀਂ ਕਰ ਰਹੇ ਬਲਕਿ ਬਾਰਿਸ਼ ਨਾਲ ਖ਼ਰਾਬ ਹੋਏ ਬੰਨ੍ਹ ਨੂੰ ਠੀਕ ਕਰ ਰਹੇ ਹਨ | ਉੱਧਰ ਹਰਿਆਣਾ ਪੁਲਿਸ ਵਲੋਂ ਪਿੰਡ ਚਾਂਦਪੁਰਾ ਵਿਖੇ ਫੋਰਸ ਦੀ ਤਾਇਨਾਤੀ ਵੀ ਕਰ ਦਿੱਤੀ ਗਈ ਹੈ | ਦੋਵੇਂ ਪਾਸੇ ਪ੍ਰਸ਼ਾਸਨ ਵੱਲੋਂ ਪਾਣੀ ਦੇ ਪੱਧਰ ਅਤੇ ਬੰਨ੍ਹ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ 11ਵੇਂ ਦਿਨ ਵੀ ਜਾਰੀ, ਸ਼ਹਿਰਾਂ 'ਚ ਗੰਦਗੀ ਦੇ ਢੇਰ ਲੱਗੇ ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਧਰਨਾ-ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24
No active advertisement