ਮਾਨਸਾ, 1 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਫ਼ਾਈ ਸੇਵਕ ਯੂਨੀਅਨ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ 11ਵੇਂ ਦਿਨ ਵੀ ਜਾਰੀ ਰਹੀ | ਹੜਤਾਲ ਕਾਰਨ ਸ਼ਹਿਰਾਂ/ਕਸਬਿਆਂ 'ਚ ਗੰਦਗੀ ਦੇ ਢੇਰ ਲੱਗ ਗਏ ਹਨ | ਉੱਧਰ ਮੀਂਹ ਪੈਣ ਅਤੇ ਸਫ਼ਾਈ ਨਾ ਹੋਣ ਕਰਕੇ ਸਥਿਤੀ ਬਦ ਤੋਂ ਬਦਤਰ ਬਣਨ ਲੱਗੀ ਹੈ | ਸਥਾਨਕ ਨਗਰ ਕੌਂਸਲ ਦਫ਼ਤਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ, ਜਿਸ ਕਰਕੇ ਕਾਮਿਆਂ 'ਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ 105 ਆਊਟ ਸੋਰਸ ਸਫ਼ਾਈ ਕਰਮਚਾਰੀਆਂ ਨੂੰ ਠੇਕੇ 'ਤੇ ਕਰਨ ਦੇ ਨਾਲ ਹੀ ਰੈਗੂਲਰ ਸਫ਼ਾਈ ਕਾਮਿਆਂ ਦੀਆਂ ਪੁਰਾਣੀਆਂ ਪੈਨਸ਼ਨ ਸਕੀਮਾਂ ਬਹਾਲ ਕਰਨ ਤੋਂ ਇਲਾਵਾ ਸਾਰੀਆਂ ਮੰਗਾਂ ਮੰਨੀਆਂ ਜਾਣ | ਧਰਨੇ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਰੱਤੀ, ਵਿਨੋਦ ਕੁਮਾਰ ਚੇਤਨ, ਸੁਖਦੇਵ ਸਿੰਘ, ਪਵਨ ਕੁਮਾਰ ਟਾਂਕ, ਮੁਕੇਸ਼ ਕੁਮਾਰ ਰੱਤੀ, ਮਨੋਜ ਕੁਮਾਰ ਆਦਿ ਨੇ ਸੰਬੋਧਨ ਕੀਤਾ |