15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਚਾਂਦਪੁਰਾ ਸਾਈਫ਼ਨ 'ਤੇ ਪਾਣੀ ਦਾ ਪੱਧਰ 7 ਫੁੱਟ ਦੇ ਕਰੀਬ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025

ਬਰੇਟਾ, 2 ਸਤੰਬਰ (ਪਾਲ ਸਿੰਘ ਮੰਡੇਰ)- ਹਿਮਾਚਲ ਪ੍ਰਦੇਸ਼ ਵਿਚ ਪੈ ਰਹੀ ਬਾਰਸ਼ ਕਾਰਨ ਘੱਗਰ ਦਰਿਆ ਵਿਚ ਪਾਣੀ ਦੀ ਆਮਦ ਦਾ ਖ਼ਤਰਾ ਵਧ ਰਿਹਾ ਹੈ | ਭਾਵੇਂ ਬੀਤੀ ਸ਼ਾਮ ਤੋਂ ਪਾਣੀ ਦਾ ਪੱਧਰ 7 ਫੁੱਟ ਦੇ ਕਰੀਬ ਚੱਲ ਰਿਹਾ ਹੈ, ਫਿਰ ਵੀ ਇਲਾਕੇ ਦੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ | ਘੱਗਰ ਦਰਿਆ ਦੇ ਪਾਣੀ ਦੇ ਚਾਂਦਪੁਰਾ ਬੰਨ੍ਹ ਨਾਲ ਟਕਰਾਉਣ ਨਾਲ ਇਸ ਬੰਨ੍ਹ ਲਈ ਖ਼ਤਰਾ ਪੈਦਾ ਹੋ ਜਾਂਦਾ ਹੈ ਪਰ ਅਜੇ ਇਹ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਥੱਲੇ ਹੈ | ਇਸ ਸਮੇਂ 14 ਹਜ਼ਾਰ ਕਿਊਸਕ ਦੇ ਨੇੜੇ ਪਾਣੀ ਦੀ ਨਿਕਾਸੀ ਹੋ ਰਹੀ ਹੈ | ਭਾਵੇਂ ਖਨੌਰੀ ਡੈਮ ਤੋਂ ਪਾਣੀ ਵਧਣ ਦੀਆਂ ਅਫ਼ਵਾਹਾਂ ਚੱਲ ਰਹੀਆਂ ਹਨ ਪਰ ਪਾਣੀ ਦੇ ਪੱਧਰ ਦਾ ਵਧਣਾ ਬਹੁਤ ਧੀਮਾ ਹੈ, ਜੋ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਜਿੰਨਾ ਪਾਣੀ ਘੱਗਰ 'ਚ ਆ ਰਿਹਾ ਹੈ, ਉਸ ਦੀ ਨਿਕਾਸੀ ਆਸਾਨੀ ਨਾਲ ਹੋ ਰਹੀ ਹੈ ਅਤੇ ਪਾਣੀ ਦੇ ਪੱਧਰ ਦੇ ਵਧਣ ਦੇ ਆਸਾਰ ਘੱਟ ਹਨ |
ਬੰਨ੍ਹ ਮਜ਼ਬੂਤ ਅਤੇ ਸੁਰੱਖਿਅਤ-
ਚਾਂਦਪੁਰਾ ਬੰਨ੍ਹ ਜਿਸ ਦੀ ਲੰਬਾਈ 7 ਕਿੱਲੋਮੀਟਰ ਦੇ ਕਰੀਬ ਹੈ, ਪੂਰੀ ਤਰ੍ਹਾਂ ਸੁਰੱਖਿਅਤ ਅਤੇ ਮਜ਼ਬੂਤ ਦੱਸਿਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ 24 ਘੰਟੇ ਚਾਂਦਪੁਰਾ ਬੰਨ੍ਹ 'ਤੇ ਨਿਗ੍ਹਾ ਰੱਖੀ ਜਾ ਰਹੀ ਹੈ | ਲੋਕਾਂ ਵਲੋਂ ਵੀ ਬੰਨ੍ਹ ਅਤੇ ਹੋਰ ਮਿੱਟੀ ਪਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ ਪਰ ਮੌਸਮ ਦੀ ਖ਼ਰਾਬੀ ਕਾਰਨ ਬੰਨ੍ਹ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਲਗਾਤਾਰ ਟਰਾਲੀਆਂ ਦੇ ਚੱਲਣ ਕਾਰਨ ਦਲ ਦਲ ਬਣੀ ਹੋਈ ਹੈ | ਹਰਿਆਣਾ ਪ੍ਰਸ਼ਾਸਨ ਵਲੋਂ ਕੰਮ ਰੋਕਣ ਦੀਆਂ ਖ਼ਬਰਾਂ ਵੀ ਨਿਰੀ ਅਫ਼ਵਾਹਾਂ ਹਨ ਅਤੇ ਪੰਜਾਬ ਦੇ ਗੁਆਂਢੀ ਪਿੰਡਾਂ ਦੇ ਲੋਕ ਆਮ ਵਾਂਗ ਬੰਨ੍ਹ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ | ਸਰਕਾਰ ਭਾਵੇਂ ਕਿਸੇ ਵੀ ਰਾਜਨੀਤਕ ਪਾਰਟੀ ਦੀ ਹੋਵੇ ਪਰ ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਬਾਰਸ਼ ਦੇ ਦਿਨਾਂ ਵਿਚ ਇਸ ਬੰਨ੍ਹ ਦੀ ਸਾਰ ਲੈਂਦੇ ਹਨ ਅਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਹਨ | ਜੇਕਰ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਚਾਹੁਣ ਤਾਂ ਇਸ ਦਾ ਪੱਕਾ ਹੱਲ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬੋਹਾ ਕਸਬੇ 'ਚ ਪਏ ਮੋਹਲ਼ੇਧਾਰ ਮੀਂਹ ਨਾਲ ਹਰ ਪਾਸੇ ਪਾਣੀ ਭਰਿਆ, ਕਈ ਮਕਾਨ ਤਿੜੇ <br/> ਅਗਲੀ ਖ਼ਬਰ ਭਗਵਾਨ ਸ੍ਰੀ ਚੰਦ ਦਾ ਜਨਮ ਦਿਹਾੜਾ ਮਨਾਇਆ <br/>
Ad Position 24