16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਾਨਸਾ ਸ਼ਹਿਰ 'ਚ ਬਾਰਿਸ਼ ਨਾਲ ਹੋਇਆ ਜਲ-ਥਲ, ਨੀਵੀਂਆਂ ਥਾਵਾਂ 'ਚ ਪਾਣੀ ਭਰਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮਾਨਸਾ, 2 ਸਤੰਬਰ (ਰਾਵਿੰਦਰ ਸਿੰਘ ਰਵੀ)-ਪਿਛਲੇ ਕਈ ਦਿਨਾਂ ਤੋਂ ਪੈ ਰਹੀ ਲਗਾਤਾਰ ਬਾਰਿਸ਼ ਨਾਲ ਮਾਨਸਾ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ ਹੈ | ਮੁੱਖ ਸੜਕਾਂ ਤੋਂ ਇਲਾਵਾ ਕਈ ਵਾਰਡਾਂ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਪਈਆਂ ਹਨ | ਬੱਸ ਸਟੈਂਡ ਚੌਂਕ, ਅੰਡਰਬਿ੍ਜ਼, ਵੀਰ ਨਗਰ ਮੁਹੱਲਾ, ਪ੍ਰੀਤ ਨਗਰ, ਚਕੇਰੀਆਂ ਫਾਟਕ, ਮਾਈ ਨਿੱਕੋ ਦੇਵੀ ਸਕੂਲ ਕੋਲ ਅਤੇ ਭੱਠਾ ਬਸਤੀ ਤੋਂ ਇਲਾਵਾ ਵਾਰਡ ਨੰ: 7, 8 ਤੇ 9 ਆਦਿ ਥਾਵਾਂ 'ਤੇ ਸੀਵਰੇਜ ਤੇ ਮੀਂਹ ਦੇ ਪਾਣੀ ਕਾਰਨ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਰਾਹਗੀਰ ਬਦਲਵੇਂ ਰਸਤਿਆਂ ਰਾਹੀਂ ਲੰਘਣ ਲਈ ਮਜਬੂਰ ਹਨ | ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਤੇ ਓਵਰਬਿ੍ਜ ਕੋਲ ਅਥਾਹ ਪਾਣੀ ਖੜ੍ਹਾ ਹੈ, ਜਿਸ ਕਰਕੇ ਦੋ ਤੇ ਚਾਰ ਪਹੀਆ ਵਾਹਨ ਵੀ ਬੰਦ ਹੁੰਦੇ ਆਮ ਵੇਖੇ ਜਾ ਸਕਦੇ ਹਨ | ਜਵਾਹਰਕੇ ਰੋਡ 'ਤੇ ਪਾਣੀ ਸੜਕ 'ਤੇ ਖੜ੍ਹਾ ਹੋਣ ਕਾਰਨ ਦੁਕਾਨਦਾਰ ਕੁਝ ਦਿਨਾਂ ਤੋਂ ਫਾਕੇ ਕੱਟਣ ਲਈ ਮਜਬੂਰ ਹਨ | ਪਹਿਲਾਂ ਤੋਂ ਹੀ ਚਰਮਰਾਈ ਸੀਵਰੇਜ ਵਿਵਸਥਾ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ | ਸ਼ਹਿਰ ਵਾਸੀ ਪ੍ਰੇਸ਼ਾਨ ਹਨ ਪਰ ਸਰਕਾਰ ਦਾ ਕੋਈ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਸਾਰ ਨਹੀਂ ਲੈ ਰਿਹਾ | ਲੋਕਾਂ ਦਾ ਆਖਣਾ ਹੈ ਕਿ ਪਿਛਲੇ 3 ਸਾਲਾਂ 'ਚ ਨਾ ਤਾਂ ਸ਼ਹਿਰ ਦੀ ਚੱਜ ਦੀ ਸੜਕ ਬਣੀ ਅਤੇ ਨਾ ਹੀ ਸੀਵਰੇਜ ਪ੍ਰਣਾਲੀ ਦਰੁਸਤ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਪਹਿਲ ਦੇ ਆਧਾਰ 'ਤੇ ਸੀਵਰੇਜ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗਣੇਸ਼ ਉਤਸਵ ਮੌਕੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ <br/> ਅਗਲੀ ਖ਼ਬਰ ਹੜ੍ਹਾਂ ਵਲੋਂ ਬੇਘਰ ਕੀਤੇ ਪੀੜਤ ਪਰਿਵਾਰਾਂ ਲਈ ਗੁਰੂ ਨਾਨਕ ਕਾਲਜ ਅੱਗੇ ਆਇਆ
Ad Position 24