16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਣੇਸ਼ ਉਤਸਵ ਮੌਕੇ ਸ਼ਹਿਰ 'ਚ ਸ਼ੋਭਾ ਯਾਤਰਾ ਕੱਢੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਮਾਨਸਾ, 2 ਸਤੰਬਰ (ਸ. ਰਿ.)- ਸਥਾਨਕ ਜੈ ਮਾਂ ਮੰਦਿਰ ਵਿਖੇ ਗਣੇਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਆਰਤੀ ਇਸਤਰੀ ਸਤਿਸੰਗ ਮੰਡਲ ਮਾਨਸਾ ਵਲੋਂ ਕੀਤੀ ਗਈ | ਪੂਜਨ ਦੀ ਰਸਮ ਵਿਨੋਦ ਕੁਮਾਰ ਭੰਮਾ ਜ਼ਿਲ੍ਹਾ ਪ੍ਰਧਾਨ ਅੱਗਰਵਾਲ ਸਭਾ ਵਲੋਂ ਕਰਵਾਈ ਗਈ ਜਦਕਿ ਨਾਰੀਅਲ ਦੀ ਰਸਮ ਰਾਜੇਸ਼ ਕੁਮਾਰ ਪੰਧੇਰ ਨਿਭਾਈ | ਸ੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ ਸਤਿਸੰਗ ਮੰਡਲ ਨੇ ਗਣੇਸ਼ ਦੀ ਮਹਿਮਾ ਦੇ ਭਜਨ ਸੁਣਾਏ | ਇਸ ਮੌਕੇ ਸ਼ੋਭਾ ਯਾਤਰਾ ਕੱਢੀ ਗਈ, ਜੋ ਬਾਜ਼ਾਰ 'ਚ ਦੀ ਹੁੰਦੀ ਹੋਈ ਭੈਣੀਬਾਘਾ ਨਹਿਰ ਵਿਖੇ ਪੁਜਾਰੀ ਪੰਡਿਤ ਨਵਰਾਜ ਸ਼ਾਸਤਰੀ ਨੇ ਪੂਜਾ ਕਰਵਾਈ ਤੇ ਗਣੇਸ਼ ਦਾ ਵਿਸਰਜਨ ਕੀਤਾ ਗਿਆ | ਇਸ ਮੌਕੇ ਰਾਜ ਕੁਮਾਰ ਮਿੱਤਲ, ਬਿੰਦਰਪਾਲ ਗਰਗ, ਵਿਨੋਦ ਕੁਮਾਰ ਬਾਂਸਲ, ਕਿ੍ਸ਼ਨ ਮਦਾਨ, ਰਮੇਸ਼ ਟੋਨੀ, ਲਕਸ਼ ਬਾਂਸਲ, ਕੇਸ਼ਵ ਮਿੱਤਲ, ਯੁਕੇਸ਼ ਗੋਇਲ ਸੋਨੂੰ, ਸੁਰੇਸ਼ ਕੁਮਾਰ, ਨਿਸ਼ਾ ਹੰਸ, ਰੇਣੂ ਅਰੋੜਾ, ਬਿੰਦੂ ਗਰਗ, ਸੁਨੀਤਾ, ਮਮਤਾ, ਰੁਕਮਣੀ ਦੇਵੀ ਮੀਰਾ ਰੀਟਾ, ਅੰਜੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਕੀਮਾਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/> ਅਗਲੀ ਖ਼ਬਰ ਮਾਨਸਾ ਸ਼ਹਿਰ 'ਚ ਬਾਰਿਸ਼ ਨਾਲ ਹੋਇਆ ਜਲ-ਥਲ, ਨੀਵੀਂਆਂ ਥਾਵਾਂ 'ਚ ਪਾਣੀ ਭਰਿਆ
Ad Position 24