13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮਿ੍ਤਕਾਂ ਦੇ ਵਾਰਿਸਾਂ ਨੂੰ 12 ਲੱਖ ਦੇ ਚੈੱਕ ਦਿੱਤੇ <br/>

Ad Position 21
No active advertisement
ਪਿੰਡ ਚੈਨੇਵਾਲਾ ਵਿਖੇ ਮਿ੍ਤਕਾਂ ਦੇ ਵਾਰਿਸ ਨੂੰ ਵਿੱਤੀ ਸਹਾਇਤਾ ਦੇ ਚੈੱਕ ਸੌਂਪਦੇ ਹੋਏ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ | ਅਜੀਤ ਤਸਵੀਰਾਂ <br/> 04-09-2025
ਮਾਨਸਾ, 3 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਬਾਰਿਸ਼ਾਂ ਦੇ ਚੱਲਦਿਆਂ ਹਾਦਸੇ ਦਾ ਸ਼ਿਕਾਰ ਹੋਏ ਮਿ੍ਤਕਾਂ ਦੇ ਪਰਿਵਾਰਾਂ ਨੂੰ 12 ਲੱਖ ਰੁਪਏ ਆਰਥਿਕ ਸਹਾਇਤਾ ਦੇ ਚੈੱਕ ਸੌਂਪੇ | ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਚੈਨੇਵਾਲਾ ਦੇ ਮਜ਼ਦੂਰ ਬਲਜੀਤ ਸਿੰਘ ਤੇ ਉਸ ਦੇ ਭਤੀਜੇ ਰਨਜੋਤ ਸਿੰਘ ਦੀ ਘਰ ਦੀ ਛੱਤ ਡਿੱਗਣ ਕਾਰਨ ਜਦਕਿ ਪਿੰਡ ਜਵਾਹਰਕੇ ਦਾ ਕਿਸਾਨ ਹਰਜੀਵਨ ਸਿੰਘ ਦੀ ਕੰਧ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ | ਉਨ੍ਹਾਂ ਪੰਜਾਬ ਸਰਕਾਰ ਤਰਫ਼ੋਂ ਚੈਨੇਵਾਲਾ ਦੇ ਪੀੜਤ ਪਰਿਵਾਰ ਨੂੰ 8 ਲੱਖ ਅਤੇ ਜਵਾਹਰਕੇ ਦੇ ਕਿਸਾਨ ਦੇ ਵਾਰਿਸਾਂ ਨੂੰ 4 ਲੱਖ ਰੁਪਏ ਦਾ ਚੈੱਕ ਦਿੱਤਾ | ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਅਸੀਂ ਪੀੜਿਤ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ | ਵਿਧਾਇਕ ਨੇ ਦਾਅਵੇ ਨਾਲ ਕਿਹਾ ਕਿ ਕੁਦਰਤੀ ਆਫ਼ਤ ਵਿਚ ਹਰ ਪਰਿਵਾਰ ਦਾ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਐਸ. ਡੀ. ਐਮ. ਕਾਲਾ ਰਾਮ ਕਾਂਸਲ, ਡੀ.ਐਸ.ਪੀ ਸਰਦੂਲਗੜ੍ਹ ਮਨਜੀਤ ਸਿੰਘ, ਸੁਰਿੰਦਰ ਪੱਬੀ ਤਹਿਸੀਲਦਾਰ ਝੁਨੀਰ ਤੋਂ ਇਲਾਵਾ ਪਿੰਡਾਂ ਦੇ ਪੰਚਾਇਤੀ ਨੁਮਾਇੰਦੇ ਤੇ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਘੱਗਰ ਦਰਿਆ ਤੇ ਚਾਂਦਪੁਰਾ ਬੰਨ੍ਹ ਕੋਲ ਪਾਣੀ ਦਾ ਪੱਧਰ ਵਧਣਾ ਜਾਰੀ <br/> ਅਗਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਵਲੋਂ ਕਿਸਾਨਾਂ-ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ <br/>
Ad Position 24