06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਮੀਂਹ ਦੇ ਖੜ੍ਹੇ ਪਾਣੀ ਕਾਰਨ ਕਾਰੋਬਾਰ ਠੱਪ ਹੋਣ ਨਾਲ ਦੁਕਾਨਦਾਰ ਫ਼ਾਕੇ ਕੱਟਣ ਲਈ ਮਜਬੂਰ

Ad Position 21
No active advertisement
ਅਜੀਤ ਡੈਸਕ 05-09-2025
ਬੁਢਲਾਡਾ, 4 ਸਤੰਬਰ (ਸਵਰਨ ਸਿੰਘ ਰਾਹੀ)- ਕਰੀਬ 12 ਦਿਨ ਪਹਿਲਾਂ ਇਸ ਖੇਤਰ ਅੰਦਰ ਹੋਈ ਭਰਵੀਂ ਬਰਸਾਤ ਨਾਲ ਬੁਢਲਾਡਾ ਸ਼ਹਿਰ ਦੇ ਗੋਲ ਚੱਕਰ ਅਤੇ ਦਾਣਾ ਮੰਡੀ ਅੰਦਰ ਮੀਂਹ ਦੇ ਖੜੇ੍ਹ ਪਾਣੀ ਤੇ ਵਾਰ-ਵਾਰ ਹੋ ਰਹੀ ਬਰਸਾਤ ਕਾਰਨ ਇੱਥੇ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ ਜਦਕਿ ਇਸ ਪਾਣੀ ਦੇ ਨਿਕਲਣ ਦੀ ਅਜੇ ਤੱਕ ਕੋਈ ਵਿਉਂਤਬੰਦੀ ਬਣਦੀਆਂ ਵੀ ਨਹੀਂ ਜਾਪਦੀ | ਗੋਲ ਚੱਕਰ ਮਾਰਕੀਟ ਦੇ ਚਾਰੇ ਦਰਵਾਜ਼ਿਆਂ ਦੀਆਂ ਦੁਕਾਨਾਂ ਦਾ ਕਾਰੋਬਾਰ ਪਿਛਲੇ 12 ਦਿਨਾਂ ਤੋਂ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ, ਜਿਸ ਕਾਰਨ ਦੁਕਾਨਦਾਰ ਫ਼ਾਕੇ ਕੱਟਣ ਲਈ ਮਜਬੂਰ ਹਨ | ਇਕ ਦੁਕਾਨਦਾਰ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਸਵੇਰ ਲਗਾਤਾਰ ਕਰੀਬ 5 ਘੰਟੇ ਹੋਈ ਭਰਵੀਂ ਬਰਸਾਤ ਕਾਰਨ ਉਨ੍ਹਾਂ ਦੀਆਂ ਢਾਈ ਤਿੰਨ ਫੁੱਟ ਉੱਚੀਆਂ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਅਤੇ ਬੜੀ ਮੁਸ਼ਕਲ ਨਾਲ ਸਮਾਨ ਨੂੰ ਖ਼ਰਾਬ ਹੋਣ ਤੋਂ ਬਚਾਇਆ ਗਿਆ | ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਅਜਿਹੇ ਸੰਕਟ 'ਚ ਸਰਕਾਰ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨ ਲਈ ਅੱਗੇ ਆਵੇ | ਇਸੇ ਤਰ੍ਹਾਂ ਰਿਹਾਇਸ਼ੀ ਖੇਤਰ ਤੇ ਸ਼ਹਿਰ 'ਚ ਅੱਜ ਹੋਈ ਭਾਰੀ ਬਰਸਾਤ ਨਾਲ ਪਿਛਲੇ ਕਈ ਦਿਨਾਂ ਤੋਂ ਖੜੇ੍ਹ ਪਾਣੀ ਦਾ ਪੱਧਰ ਵਧ ਕੇ ਕਈ ਫੁੱਟ ਹੋ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡਾ. ਬਰਿੰਦਰ ਕੌਰ 'ਰਾਧਾ ਕ੍ਰਿਸ਼ਨਨ ਵਿਜ਼ਨਰੀ ਮੈਂਟਰ' ਐਵਾਰਡ ਨਾਲ ਹੋਣਗੇ ਸਨਮਾਨਿਤ ਅਗਲੀ ਖ਼ਬਰ ਅਧਿਆਪਕ ਦਿਵਸ ਮੌਕੇ 80 ਤੋਂ ਵੱਧ ਅਧਿਆਪਕ ਕੀਤੇ ਸਨਮਾਨਿਤ
Ad Position 24