06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡਾ. ਬਰਿੰਦਰ ਕੌਰ 'ਰਾਧਾ ਕ੍ਰਿਸ਼ਨਨ ਵਿਜ਼ਨਰੀ ਮੈਂਟਰ' ਐਵਾਰਡ ਨਾਲ ਹੋਣਗੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 05-09-2025
ਮਾਨਸਾ, 4 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਦੀ ਪਿ੍ੰਸੀਪਲ ਡਾ. ਬਰਿੰਦਰ ਕੌਰ ਨੂੰ ਤੇ੍ਰਤਾ ਯੁੱਗ ਫਾਊਾਡੇਸ਼ਨ ਵਲੋਂ ਡਾ. ਐਸ.ਆਰ. 'ਰਾਧਾ ਕ੍ਰਿਸ਼ਨਨ ਵਿਜ਼ਨਰੀ ਮੈਂਟਰ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਇਹ ਸੰਸਥਾ ਭਾਰਤ ਸਰਕਾਰ ਦੇ ਨੀਤੀ ਆਯੋਗ ਮੰਤਰਾਲੇ ਅਧੀਨ ਕਾਰਜ ਕਰ ਰਹੀ ਹੈ ਅਤੇ ਜਿਹੜੇ ਅਧਿਆਪਕ ਮਿਸ਼ਨਰੀ ਭਾਵਨਾ ਨਾਲ ਕਾਰਜ ਕਰਦੇ ਹਨ, ਉਨ੍ਹਾਂ ਨੂੰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ | ਜ਼ਿਕਰਯੋਗ ਹੈ ਕਿ ਡਾ. ਬਰਿੰਦਰ ਕੌਰ ਨੇ ਜਿੱਥੇ ਵੱਖ-ਵੱਖ ਕਾਲਜਾਂ 'ਚ ਅਧਿਆਪਕਾ ਵਜੋਂ ਸੇਵਾ ਨਿਭਾਈ ਹੈ ਉੱਥੇ ਉਨ੍ਹਾਂ ਪਿ੍ੰਸੀਪਲ ਵਜੋਂ ਵੀ ਵਿੱਦਿਅਕ ਸੰਸਥਾਵਾਂ ਦੀ ਬਿਹਤਰੀ ਲਈ ਕਾਰਜ ਕੀਤੇ ਹਨ | ਉਹ ਜਲੰਧਰ ਦੂਰਦਰਸ਼ਨ ਤੋਂ ਖ਼ਬਰਾਂ ਦਾ ਬੁਲੇਟਿਨ ਕੇਜੁਅਲ ਰੀਡਰ ਪ੍ਰਸਾਰਨ ਕਰ ਕੇ ਲੋਕਾਈ 'ਚ ਜਾਣੇ-ਪਹਿਚਾਣੇ ਹਨ | ਮਾਤਾ ਸੁੰਦਰੀ ਕਾਲਜ ਮਾਨਸਾ ਵਿਖੇ ਬਤੌਰ ਪਿੰ੍ਰਸੀਪਲ ਵਜੋਂ ਨਿਭਾਈਆਂ ਸੇਵਾਵਾਂ ਸਦਕਾ ਉਨ੍ਹਾਂ ਦਾ ਇਲਾਕੇ 'ਚ ਚੰਗਾ ਅਸਰ ਰਸੂਖ਼ ਹੈ | ਉਹ ਕਾਲਜ 'ਚ ਪੜ੍ਹਾਈ ਦੇ ਨਾਲ ਨਾਲ ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਵੱਡੇ ਪੱਧਰ 'ਤੇ ਸੈਮੀਨਾਰ ਕਰਵਾ ਕੇ ਵਿਦਿਆਰਥਣਾਂ ਨੂੰ ਸਮੇਂ ਦਾ ਹਾਣੀ ਬਣਾਉਣ 'ਚ ਤਤਪਰ ਰਹੇ ਹਨ | ਜ਼ਿਕਰਯੋਗ ਹੈ ਕਿ ਇਹ ਸਨਮਾਨ ਉਨ੍ਹਾਂ ਨੂੰ ਅਗਲੇ ਦਿਨਾਂ 'ਚ ਦਿੱਲੀ ਵਿਖੇ ਪ੍ਰਦਾਨ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪਰਿਵਰਤੀਨੀ ਇਕਾਦਸ਼ੀ ਸੰਕੀਰਤਨ ਮਨਾਇਆ ਅਗਲੀ ਖ਼ਬਰ ਮੀਂਹ ਦੇ ਖੜ੍ਹੇ ਪਾਣੀ ਕਾਰਨ ਕਾਰੋਬਾਰ ਠੱਪ ਹੋਣ ਨਾਲ ਦੁਕਾਨਦਾਰ ਫ਼ਾਕੇ ਕੱਟਣ ਲਈ ਮਜਬੂਰ
Ad Position 24