ਭੀਖੀ, 4 ਸਤੰਬਰ (ਸਹੋਤਾ)- ਅੱਜ ਹੋਈ ਭਰਵੀਂ ਬਾਰਸ਼ ਕਾਰਨ ਨੇੜਲੇ ਪਿੰਡ ਕਿਸ਼ਨਗੜ੍ਹ ਫਰਵਾਹੀ ਦੇ ਖੇਤ ਮਜ਼ਦੂਰ ਗੁਰਦੀਪ ਸਿੰਘ ਪੁੱਤਰ ਛੱਜੂ ਸਿੰਘ ਦੇ ਕਮਰੇ ਦੀ ਛੱਤ ਡਿੱਗ ਗਈ | ਭਾਵੇਂ ਜਾਨੀ ਨੁਕਸਾਨ ਤੋਂ ਬੱਚਤ ਹੋ ਗਈ ਪ੍ਰੰਤੂ ਕਮਰਾ ਡਿੱਗਣ ਨਾਲ 50 ਹਜ਼ਾਰ ਦੇ ਲਗਪਗ ਦਾ ਨੁਕਸਾਨ ਹੋ ਗਿਆ ਹੈ | ਗੁਰਦੀਪ ਸਿੰਘ ਬੇਹੱਦ ਮੰਦਹਾਲੀ ਵਾਲੇ ਹਾਲਤਾਂ ਵਿਚ ਜੀਵਨ ਬਸ਼ਰ ਕਰ ਰਿਹਾ ਹੈ | ਉਸ ਦੀ ਪਤਨੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ | ਸਮਾਜਿਕ ਆਗੂ ਸੁਖਦੇਵ ਸਿੰਘ ਫਰਵਾਹੀ ਨੇ ਪੀੜਤ ਪਰਿਵਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ |